Site icon TheUnmute.com

ਮੋਹਾਲੀ ‘ਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਲਾਏ ਜਾਣਗੇ ਕੈਂਪ

veterinary hospitals

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਮਾਰਚ 2024: ਸਮਗਰਾ ਸਿੱਖਿਆ ਅਭਿਆਨ ਅਧੀਨ ਚੱਲ ਰਹੇ ਜ਼ਿਲ੍ਹਾ ਪੱਧਰੀ ਰਿਸੋਰਸ ਸੈਂਟਰ ਵਿੱਚ ਅਲਿਮਕੋ ਦੇ ਤਾਲਮੇਲ ਨਾਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ 4 ਮਾਰਚ ਤੋਂ 6 ਮਾਰਚ ਤੱਕ ਅਲਿਮਕੋ ਅਸੈਸਮੈਂਟ ਕੈਂਪ (Camps)  ਲਗਾਏ ਜਾ ਰਹੇ ਹਨ। ਸਿੱਖਿਆ ਵਿਭਾਗ ਦੇ ਆਈ ਈ ਡੀ ਕੰਪੋਨੈਂਟ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਹੇਠ ਮਿਤੀ 4 ਮਾਰਚ ਨੂੰ ਕੁਰਾਲੀ, ਮਾਜਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਬਸ ਸਟੈਂਡ ਕੁਰਾਲੀ, ਮਿਤੀ 5 ਮਾਰਚ ਨੂੰ ਖਰੜ ਬਲਾਕ 1,2,3 ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3ਬੀ1 ਮੋਹਾਲੀ ਅਤੇ ਮਿਤੀ 6 ਮਾਰਚ ਨੂੰ ਬਲਾਕ ਡੇਰਾਬੱਸੀ 1,2 ਅਤੇ ਬਨੂੰੜ ਸਰਕਾਰੀ ਪ੍ਰਾਇਮਰੀ ਸਕੂਲ ਈਸਾਪੁਰ ਰੋਣੀ ਵਿਖੇ ਇਹ ਕੈਂਪ ਲਗਣਗੇ।

ਇਨ੍ਹਾਂ ਕੈਂਪਾਂ ਵਿਚ ਹੱਡੀਆਂ ਦੇ ਮਾਹਰ ਡਾਕਟਰ, ਜਨਰਲ ਡਾਕਟਰ ਅਤੇ ਕੰਨ, ਨੱਕ ਅਤੇ ਗਲੇ ਦੇ ਮਾਹਰ ਡਾਕਟਰਾਂ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਚੈੱਕਅਪ ਕੀਤਾ ਜਾਵੇਗਾ। ਜ਼ਿਲ੍ਹਾ ਸਿਖਿਆ ਅਫਸਰ ਵਲੋਂ ਦੱਸਿਆ ਗਿਆ ਕਿ ਮਾਹਰ ਡਾਕਟਰ ਇਨ੍ਹਾਂ ਕੈਂਪਾਂ (Camps) ਵਿਚ ਮੌਜੂਦ ਰਹਿਣਗੇ ਅਤੇ ਕੈਂਪਾਂ ਦਾ ਸਮਾਂ ਸਵੇਰੇ 9:30 ਵਜੇ ਦਾ ਹੋਵੇਗਾ।

Exit mobile version