July 7, 2024 1:33 pm
Learning Partner Program Center

ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਵਿਖੇ ਕੈਂਬਰਿਜ ਲਰਨਿੰਗ ਪਾਰਟਨਰ ਪ੍ਰੋਗਰਾਮ ਸੈਂਟਰ ਦਾ ਕੀਤਾ ਉਦਘਾਟਨ

ਚੰਡੀਗੜ੍ਹ 05 ਨਵੰਬਰ 2022: ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਵਿਖੇ ਕੈਂਬਰਿਜ ਲਰਨਿੰਗ ਪਾਰਟਨਰ ਪ੍ਰੋਗਰਾਮ ਸੈਂਟਰ (Learning Partner Program Center) ਦਾ ਉਦਘਾਟਨ ਕੀਤਾ ਗਿਆ ।ਇਸ ਸੈਂਟਰ ਦਾ ਉਦਘਾਟਨ ਮਾਣਯੋਗ ਸੋਮ ਪ੍ਰਕਾਸ਼ ਰਾਜ ਮੰਤਰੀ ਕਾਮਰਸ ਅਤੇ ਉਦਯੋਗ, ਭਾਰਤ ਸਰਕਾਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਅਤੇ ਯੂਨੀਵਰਸਿਟੀ ਵਿਖੇ ਇਸ ਸੈਂਟਰ ਦਾ ਉਦਘਾਟਨ ਕੀਤਾ।

ਇਸ ਮੌਕੇ ਤੇ ਡਾ ਸੰਦੀਪ ਸਿੰਘ ਕੌੜਾ ਚਾਂਸਲਰ ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਨੇ ਦੱਸਿਆ ਕਿ ਇਹ ਆਪਣੀ ਤਰ੍ਹਾਂ ਦਾ ਪਹਿਲਾ ਸੈਂਟਰ ਹੋਵੇਗਾ ਜਿਹੜਾ ਕਿ ਨੌਜਵਾਨਾਂ ਨੂੰ ਉਚਤਮ ਦਰਜੇ ਦੀ ਇੰਗਲਿਸ਼ ਭਾਸ਼ਾ ਦੀ ਟ੍ਰੇਨਿੰਗ ਪ੍ਰਦਾਨ ਕਰੇਗਾ ਅਤੇ ਜੋ ਉਨ੍ਹਾਂ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਰੁਜ਼ਗਾਰ ਪ੍ਰਾਪਤ ਪ੍ਰਾਪਤੀ ਲਈ ਯੋਗ ਬਣਾਏਗੀ । ਉਨ੍ਹਾਂ ਨੇ ਅੱਗੇ ਕਿਹਾ ਕਿ ਯੂਨੀਵਰਸਿਟੀ ਵਿੱਚ ਰੁਜ਼ਗਾਰ ਬਿਊਰੋ ਸਥਾਪਤ ਕੀਤੀ ਜਾਵੇਗੀ ਜਿਸ ਰਾਹੀਂ ਇਕ ਸਾਲ ਵਿੱਚ 5000 ਦੇ ਕਰੀਬ ਨੌਜਵਾਨਾਂ ਨੂੰ ਵਿਦੇਸ਼ ਅਤੇ ਇੱਕ ਲੱਖ ਨੌਜਵਾਨਾਂ ਨੂੰ ਆਪਣੇ ਦੇਸ਼ ਵਿੱਚ ਰੁਜ਼ਗਾਰ ਦੇ ਕਾਬਲ ਬਣਾਇਆ ਜਾਵੇਗਾ।

ਇਸ ਮੌਕੇ ਅਰੁਣ ਰਾਜਾਮਨੀ ਐੱਮਡੀ ਕੈਂਬਰਿਜ ਯੂਨੀਵਰਸਿਟੀ ਪ੍ਰੈੱਸ ਅਤੇ ਅਸੈਸਮੈਂਟ ਯੂ ਕੇ ਨੇ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਸੈਂਟਰ ਸਥਾਪਨਾ ਦੇ ਵਿਜ਼ਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ । ਡਾ.ਕੌੜਾ ਨੇ ਅੱਗੇ ਦੱਸਿਆ ਕਿ ਇਹ ਆਪਣੀ ਪ੍ਰਕਾਰ ਦੀ ਪਹਿਲੀ ਯੂਨੀਵਰਸਿਟੀ ਹੈ ਜਿਸ ਨੂੰ ਆਈਬੀਐਮ ਐਂਕਰ ਭਾਈਵਾਲ ,ਟਾਟਾ ਟੈਕਨਾਲੋਜੀ ਅਤੇ ਐੱਨਸਿਸ ਉਦਯੋਗ ਭਾਈਵਾਲ ਅਤੇ ਆਰ ਈ ਆਰ ਟੀ ਅਕੈਡਮਿਕ ਭਾਈਵਾਲ ਦੇ ਤੌਰ ਤੇ ਪੰਜਾਬ ਰਾਜ ਦੇ ਐਕਟ ਨੰਬਰ 22, ਸਾਲ 2021 ਅਧੀਨ ਸਥਾਪਤ ਕੀਤਾ ਗਿਆ ਹੈ ਅਤੇ ਇਹ ਯੂਨੀਵਰਸਿਟੀ ਯੂ ਜੀ ਸੀ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ ।ਇਸ ਉਦਘਾਟਨ ਦੇ ਮੌਕੇ ਤੇ ਪੰਜਾਬ ਅਤੇ ਨਜ਼ਦੀਕੀ ਰਾਜਾਂ ਦੇ ਵਿਦਿਆਰਥੀਆਂ ਲਈ ਯੂਨੀਵਰਸਿਟੀ ਵੱਲੋਂ ਫਰੀ ਵਿੱਚ ਪ੍ਰੀ-ਡਾਇਗਨੋਸਟਿਕ ਟੈਸਟ ਆਯੋਜਿਤ ਕੀਤਾ ਗਿਆ, ਜਿਸ ਵਿੱਚ 3000 ਦੇ ਕਰੀਬ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ।

ਇਸ ਮੈਗਾ ਈਵੈਂਟ ਵਿਚ ਇੰਗਲਿਸ਼ ਭਾਸ਼ਾ ਦੇ ਅਲੱਗ ਅਲੱਗ ਥੀਮ ਤੇ ਪੈਨਲ ਡਿਸਕਸ਼ਨ ਅਤੇ ਅਕੈਡਮਿਕ ਡਿਸਕਸ਼ਨ ਵਿਸ਼ੇ ਮਾਹਿਰਾਂ ਦੇ ਸਹਿਯੋਗ ਨਾਲ ਆਯੋਜਿਤ ਕਰਵਾਈ ਗਈ ਜਿਸ ਵਿੱਚ 100 ਤੋਂ ਵੱਧ ਯੂਨੀਵਰਸਿਟੀ ,ਕਾਲਜ਼ਾਂ , ਆਈਟੀਆਈ ਪੌਲੀਟੈਕਨਿਕ ਅਤੇ ਸਕੂਲਾਂ ਦੇ ਵਿਸ਼ੇ ਮਾਹਰਾਂ ਨੇ ਵਿਦਿਆਰਥੀਆਂ ਨੁੰ ਗਿਆਨ ਵਰਧਕ ਜਾਣਕਾਰੀ ਪੈਨਲ ਡਿਸਕਸ਼ਨ ਰਾਹੀਂ ਦਿੱਤੀ ।

ਇਸ ਮੌਕੇ ਤੇ ਮੈਡਮ ਪਾਰੁਲ ਮਹਾਜਨ ਹੈੱਡ ਆਫ ਐਡਵੋਕੇਸੀ ਐਨ ਐਸ ਡੀ ਸੀ ਨਵੀਂ ਦਿੱਲੀ ਨੇ ਕਿਹਾ ਕਿ ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਦੇ ਸਹਿਯੋਗ ਨਾਲ ਪੰਜਾਬ ਅਤੇ ਨਜ਼ਦੀਕੀ ਰਾਜਾਂ ਵਿਚ ਇਸ ਤਰ੍ਹਾਂ ਦੇ 50 ਲਰਨਿੰਗ ਸੈਂਟਰ ਖੋਲ੍ਹੇ ਜਾਣਗੇ, ਜਿਸ ਨਾਲ ਨੌਜਵਾਨਾਂ ਨੂੰ ਦੇਸ਼ ਅਤੇ ਵਿਦੇਸ਼ ਵਿਚ ਅੱਛੇ ਰੁਜ਼ਗਾਰ ਦੀ ਪ੍ਰਾਪਤੀ ਹੋਵੇਗੀ । ਇਸ ਮੌਕੇ ਤੇ ਐੱਨਐੱਸ ਰਿਆਤ ਪ੍ਰੈਜ਼ੀਡੈਂਟ ਰਿਆਤ ਟਰੱਸਟ ,ਸੰਜੀਵ ਮਹਿਤਾ ਆਈਬੀਐਮ ਅਤੇ ਹੋਰ ਅਧਿਕਾਰੀ, ਬੀਐੱਸ ਸਤਿਆਲ ਰਜਿਸਟਰਾਰ ਅਤੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ ।