ਚੰਡੀਗੜ੍ਹ 21 ਜੁਲਾਈ 2022: ਪੰਜਾਬ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਣਾਈ ਗਈ ਕੈਬਨਿਟ ਸਬ-ਕਮੇਟੀ ਮੀਟਿੰਗ ਅੱਜ 21 ਜੁਲਾਈ ਨੂੰ ਹੋਵੇਗੀ | ਜਿਕਰਯੋਗ ਹੈ ਕਿ ਪਿਛਲੀ ਮੀਟਿੰਗ ਦੌਰਾਨ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਦੇ ਪੂਰੇ ਅੰਕੜੇ ਤੇ ਤੱਥ ਪੇਸ਼ ਨਾ ਕਰਨ ‘ਤੇ ਨਾਰਾਜ਼ਗੀ ਜਤਾਈ ਅਤੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਦੋ ਦਿਨਾਂ ਦੇ ਅੰਦਰ ਪੂਰਾ ਰਿਕਾਰਡ ਪੇਸ਼ ਕੀਤਾ ਜਾਵੇ। ਜਿਸਦੇ ਚੱਲਦੇ ਕਰੀਬ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ‘ਤੇ ਮੰਥਨ ਕੀਤਾ ਜਾਵੇਗਾ |
ਨਵੰਬਰ 23, 2024 1:15 ਪੂਃ ਦੁਃ