Site icon TheUnmute.com

ਸਪੌਂਸਰਸਿ਼ਪ ਫੋਸਟਰ ਕੇਅਰ ਸਕੀਮ ਦਾ ਲਾਭ ਲੈ ਰਹੇ ਲਾਭਪਾਤਰੀਆਂ ਨਾਲ ਕੈਬਨਿਟ ਮੰਤਰੀ ਵਲੋਂ 17 ਫਰਵਰੀ ਨੂੰ ਕੀਤੀ ਜਾਵੇਗੀ ਮਿਲਣੀ

Dr. Baljit Kaur

ਸ੍ਰੀ ਮੁਕਤਸਰ ਸਾਹਿਬ 1 5 ਫਰਵਰੀ 2025: ਡਾ. ਬਲਜੀਤ ਕੌਰ (dr. baljit kaur) ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਵਲੋ ਸਪੌਂਸਰਸਿ਼ਪ ਫੋਸਟਰ ਕੇਅਰ ਸਕੀਮ ਦਾ ਲਾਭ ਲੈ ਰਹੇ ਲਾਭਪਾਤਰੀਆਂ ਨਾਲ 17 ਫਰਵਰੀ 2025 ਨੂੰ ਸਵੇਰੇ 10.00 ਵਜੇ ਮਿਮਿਟ ਕਾਲਜ ਮਲੋਟ ਵਿਖੇ ਮਿਲਣੀ ਕੀਤੀ ਜਾਵੇਗੀ।

ਡਾ. ਬਲਜੀਤ ਕੌਰ ਕੈਬੀਨੇਟ ਮੰਤਰੀ ਵਲੋ ਦੱਸਿਆ ਗਿਆ ਕਿ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਸ੍ਰੀ ਮੁਕਤਸਰ ਸਾਹਿਬ ਵਲੋਂ ਲੋੜ ਤੇ ਸਾਂਭ ਸੰਭਾਲ ਅਤੇ ਜ਼ਰੂਰਤਮੰਦ 689 ਬੱਚਿਆਂ ਨੂੰ ਸਪੋਂਸਰਸ਼ਿਪ ਫੋਸਟਰ ਕੇਅਰ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ। ਪ੍ਰੋਜੈਕਟ ਜੀਵਨ ਜੋਤ ਤਹਿਤ ਬਾਲ ਭਿੱਖਿਆ ਦੀ ਪ੍ਰਵਿਰਤੀ ਨੂੰ ਰੋਕਣ ਲਈ ਅਤੇ ਬੱਚਿਆ ਦੇ ਸਰਵ ਪੱਖੀ ਵਿਕਾਸ ਲਈ ਮੁਕਤਸਰ ਅਤੇ ਮਲੋਟ ਦੇ ਕੁੱਲ 9 ਬੱਚਿਆ ਨੂੰ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ ਇਸ ਸਪੌਂਸਰਸਿ਼ਪ ਫੋਸਟਰ ਕੇਅਰ ਸਕੀਮ ਦਾ ਲਾਭ ਦੇਣ ਲਈ 1,09,40,000 ਦੀ ਰਾਸ਼ੀ ਜਾਰੀ ਕੀਤੀ ਗਈ ਹੈ ।ਇਸ ਤਹਿਤ ਸਪੋਂਸਰਸ਼ਿਪ ਫੋਸਟਰ ਕੇਅਰ ਸਕੀਮ ਦਾ ਲਾਭ ਹੇਠ ਦਰਸਾਏ ਗਏ ਬੱਚੇ ਲੈ ਸਕਦੇ ਹਨ|

ਇਸ ਸਕੀਮ ਤਹਿਤ ਅਜਿਹੇ ਬੱਚੇ ਜਿੰਨ੍ਹਾਂ ਦੀ ਮਾਤਾ ਵਿਧਵਾ ਹੈ ਜਾਂ ਤਲਾਕਸ਼ੁਦਾ ਹੈ ਜਾਂ ਉਸਦੇ ਪਰਿਵਾਰ ਵੱਲੋਂ ਉਸਨੂੰ ਛੱਡ ਦਿੱਤਾ ਗਿਆ ਹੈ, ਅਜਿਹੇ ਬੱਚੇ ਜੋ ਅਨਾਥ ਹਨ ਅਤੇ ਆਪਣੇ ਰਿਸ਼ਤੇਦਾਰਾਂ ਨਾਲ ਰਹਿ ਰਹੇ ਹਨ, ਅਜਿਹੇ ਬੱਚੇ ਜਿ਼ਹਨਾਂਂ ਦੇ ਮਾਤਾ/ਪਿਤਾ ਜਾਂ ਦੋਨੋ ਜੇਲ੍ਹ ਵਿੱਚ ਸਜਾ ਕੱਟ ਰਹੇ ਹਨ, ਅਜਿਹੇ ਬੱਚੇ ਜਿਹਨਾਂ ਦੇ ਮਾਤਾ ਪਿਤਾ  ਇਲਾਜ ਜਾਂ ਘਾਤਕ ਬਿਮਾਰੀ ਨਾਲ ਪੀੜਿਤ ਹਨ, ਅਜਿਹੇ ਬੱਚੇ ਜਿੰਨ੍ਹਾਂ ਦੇ ਮਾਤਾ ਪਿਤਾ ਮਾਨਸਿਕ ਸਰੀਰਿਕ ਜਾਂ ਆਰਥਿਕ ਤੌਰ ਤੇ ਬੱਚਿਆਂ ਨੂੰ ਸੰਭਾਲਣ ਦੇ ਯੋਗ ਨਹੀਂ ਹਨ, ਅਜਿਹੇ ਬੱਚੇ ਜਿੰਨ੍ਹਾਂ ਨੂੰ ਸੁਰੱਖਿਆ ਅਤੇ ਉਨ੍ਹਾਂ ਵੱਲ ਧਿਆਨ ਦੇਣ ਦੀ ਜਰੂਰਤ ਹੈ ਜਿਵੇਂ ਕਿ ਬੇਘਰ ਬੱਚੇ, ਕੁਦਰਤੀ ਆਫਤ ਦਾ ਸ਼ਿਕਾਰ ਬੱਚੇ, ਬਾਲ ਮਜਦੂਰੀ, ਬਾਲ ਵਿਆਹ, ਐਚ.ਆਈ.ਵੀ/ਏਡਜ ਨਾਲ ਪੀੜਿਤ ਬੱਚੇ, ਦਿਵਾਂਗ ਬੱਚੇ, ਗੁਆਚੇ ਜਾਂ ਘਰੋ ਭੱਜੇ ਬੱਚੇ, ਬਾਲ ਭਿੱਖਿਆ ਕਰਨ ਵਾਲੇ ਜਾਂ ਸੜਕਾਂ ਤੇ ਬਿਨ੍ਹਾਂ ਕਿਸੇ ਸਹਾਰੇ ਤੋਂ ਰਹਿ ਰਹੇ ਬੱਚੇ, ਪ੍ਰਤਾੜਿਤ ਜਾਂ ਸ਼ੋਸਿਤ ਬੱਚੇ ਜਿਨਹਾਂ ਨੂੰ ਮੁੜ ਵਸੇਬੇ ਦੀ ਜਰੂਰਤ ਹੈ।

ਇਹਨਾਂ ਬੱਚਿਆਂ ਦੀ ਪਰਿਵਾਰਕ ਆਮਦਨ ਪੇਂਡੂ ਖੇਤਰਾਂ ਲਈ 72,000/— ਸਲਾਨਾ
ਸ਼ਹਿਰੀ ਖੇਤਰਾਂ ਲਈ 96,000/— ਸਲਾਨਾ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ।

ਉਹਨਾਂ ਕਿਹਾ ਕਿਹਾ ਇੱਕ ਪਰਿਵਾਰ ਦੇ ਵੱਧ ਤੋਂ ਵੱਧ ਦੋ ਬੱਚੇ,ਜਿੰਨ੍ਹਾਂ ਦੀ ਉਮਰ 0 ਤੋਂ 18 ਸਾਲ ਦੀ ਹੋਵੇ, ਉਹ ਸਕੀਮ ਦਾ ਲਾਭ ਲੈ ਸਕਦੇ ਹਨ । ਇਸ ਸਕੀਮ ਤਹਿਤ ਲੋੜਵੰਦ ਬੱਚਿਆ ਨੂੰ ਸਰਵ ਪੱਖੀ ਲੋੜ ਲਈ 4000 ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ।ਇਹਨਾਂ ਬੱਚਿਆਂ ਦਾ ਸਕੂਲ ਵਿੱਚ ਦਾਖਲਾ ਹੋਣਾ ਲਾਜ਼ਮੀ ਹੈ ।

Read More: ਪੰਜਾਬ ਵਿੱਚ ਲੰਪੀ ਸਕਿੱਨ ਬਿਮਾਰੀ ਤੋਂ ਬਚਾਅ ਲਈ ਵਿਆਪਕ ਟੀਕਾਕਰਨ ਮੁਹਿੰਮ ਦੀ ਹੋਈ ਸ਼ੁਰੂਆਤ

Exit mobile version