Inderbir Nijjar

ਪੰਜਾਬੀਆਂ ਨੂੰ ਲੈ ਕੇ ਕੈਬਿਨਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਦਿੱਤਾ ਵਿਵਾਦਿਤ ਬਿਆਨ

ਅੰਮ੍ਰਿਤਸਰ 30 ਨਵੰਬਰ 2022: ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ (Inderbir Singh Nijjar) ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ | ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਪੰਜਾਬੀ ਕੌਮ ਬੇਵਕੂਫ ਕੌਮ ਹੈ| ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਹੁਣ ਆਰਾਮਪਸੰਦ ਹੋ ਗਏ ਹਨ, ਕਿਸਾਨ ਹੁਣ ਨਹਿਰ ਦੇ ਪਾਣੀ ਦੀ ਮੰਗ ਨਹੀਂ ਕਰਦੇ | ਜਿਸ ਕਰਕੇ ਨਹਿਰ ਡਿਪਾਰਟਮੈਂਟ ਵਾਲੇ ਨਹਿਰ ਦਾ ਪਾਣੀ ਨਹੀਂ ਭੇਜਦੇ , ਉਨ੍ਹਾਂ ਕਿਹਾ ਮੁਫ਼ਤ ਬਿਜਲੀ ਨੇ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਨੂੰ ਅਰਾਮਪ੍ਰਸਤ ਬਣਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਹੁਣ ਤਾਂ ਕਿਸਾਨ ਇਹ ਚਾਹੁੰਦੇ ਹਨ ਕਿ ਇੱਕ ਸਵਿੱਚ ਛੱਡੋ ਤੇ ਮੋਟਰ ਰਾਹੀਂ ਪਾਣੀ ਉਨ੍ਹਾਂ ਦੇ ਕੋਲ ਆ ਜਾਵੇ |

Scroll to Top