ਮੁਕਤਸਰ ਸਾਹਿਬ 07 ਅਕਤੂਬਰ 2022: ਡਾ. ਬਲਜੀਤ ਕੌਰ (Dr. Baljit Kaur) ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਦੇ ਪਿੰਡ ਬਲਮਗੜ ਅਤੇ ਮੰਡੀ ਲੱਖੇਵਾਲੀ ਦਾ ਦੌਰਾ ਕੀਤਾ ਅਤੇ ਸਰਕਾਰ ਵਲੋੰ ਸਵੱਛ ਭਾਰਤ ਮਿਸ਼ਨ ਤਹਿਤ ਚਲਾਈਆ ਜਾ ਰਹੀਆ ਵੱਖ ਵੱਖ ਸਕੀਮਾਂ ਸਬੰਧੀ ਜਾਣੂੰ ਕਰਵਾਇਆ। ਇਸ ਮੌਕੇ ਤੇ ਬੋਲਦਿਆ ਕੈਬਨਿਟ ਮੰਤਰੀ ਨੇ ਲੋਕਾ ਨੁੂੰ ਅਪੀਲ ਕੀਤੀ ਕਿ ਆਪਸੀ ਪਾਰਟੀਬਾਜੀ ਤੋਂ ਉਪਰ ਉਠ ਕੇ ਸਮੁੱਚੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਰਵਾਉਣ ਲਈ ਆਪਣਾ ਬਣਦਾ ਸਹਿਯੋਗ ਦੇਣ ਤਾਂ ਜੋ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਉਹਨਾਂ ਨੂੰ ਵੱਧ ਤੋਂ ਫਾਇਦਾ ਮਿਲ ਸਕੇ।
ਸਵੱਛ ਭਾਰਤ ਮਿਸ਼ਨ ਤਹਿਤ ਵੱਧ ਤੋਂ ਵੱਧ ਛਾਂਦਾਰ ਪੌਦੇ ਲਗਾਉਣ ਦੀ ਅਪੀਲ
ਉਹਨਾਂ ਸਵੱਛ ਭਾਰਤ ਮਿਸ਼ਨ ਤਹਿਤ ਬੋਲਦਿਆਂ ਕਿਹਾ ਕਿ ਜਿੱਥੇ ਸਫਾਈ ਉਥੇ ਖੁਦਾਈ ਦੇ ਮੰਤਵ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੇ ਆਲੇ ਦੁਆਲੇ ਦੀ ਪੂਰੀ ਤਰ੍ਹਾਂ ਸਾਫ ਸਫਾਈ ਰੱਖਣੀ ਚਾਹੀਦੀ ਤਾਂ ਜੋ ਵਾਤਾਵਰਣ ਤੇ ਮਾੜਾ ਅਸਰ ਨਾ ਪਵੇ। ਉਹਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਵਾਤਾਵਰਣ ਨੂੰ ਆਮ ਵਰਗਾ ਬਣਾਈ ਰੱਖਣ ਲਈ ਵੱਧ ਤੋਂ ਵੱਧ ਛਾਂਦਾਰ ਪੌਦੇ ਲਗਾਉਣ ਅਤੇ ਪੀਣ ਵਾਲੇ ਪਾਣੀ ਦੀ ਸੰਜਮ ਨਾਲ ਇਸਤੇਮਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵਲੋਂ ਉਹਨਾਂ ਦੀ ਬਿਹਤਰੀ ਲਈ ਸਮਾਜ ਭਲਾਈ ਦੇ ਸਲਾਘਾਯੋਗ ਕਦਮ ਪੁੱਟੇ ਜਾ ਰਹੇ ਹਨ ।
ਇਸ ਮੌਕੇ ਤੇ ਡਾ.ਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ ਨੇ ਸਵੱਛ ਭਾਰਤ ਮਿਸ਼ਨ ਤਹਿਤ ਭਾਰਤ ਸਰਕਾਰ ਵਲੋਂ ਹਰ ਘਰ ਪਾਣੀ ਸਬੰਧੀ ਮਿਲੇ ਪ੍ਰਸੰਸਾ ਪੱਤਰ ਸਬੰਧੀ ਜਾਣੂੂੰ ਕਰਵਾਇਆ ਅਤੇ ਆਪਣਾ ਆਲਾ ਦੁਆਲ ਸਾਫ ਸੁੰਦਰ ਰੱਖਣ, ਛੱਪੜਾਂ ਦੀ ਸਫਾਈ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ।
ਸਿਵੀਆ ਸ਼ਰਮਾ ਕਮਿਊਨਟੀ ਡਿਵੈਲਪਮੈਂਟ ਸਪੈਸਲਿਸਟ ਸਟੇਟ ਲੇਵਲ ਕੁਆਰਡੀਨੇਟਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਸਵੱਛ ਭਾਰਤ ਮਿਸ਼ਨ ਤਹਿਤ ਲੋਕਾਂ ਨੂੰ ਗਿੱਲੇ ਸੁੱਕੇ ਕੂੜੇ ਦੀ ਮਹੱਤਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਮਿਸ਼ਨ ਤਹਿਤ ਸਰਕਾਰ ਵਲੋਂ ਕੀਤੀ ਜਾ ਰਹੀ ਮਾਲੀ ਮੱਦਦ ਸਬੰਧੀ ਜਾਗਰੂਕ ਕੀਤਾ ।ਇਸ ਮੌਕੇ ਜਿਲਾ ਪ੍ਰਧਾਨ ਜ਼ਸ਼ਨ ਬਰਾੜ, ਜਗਦੇਵ ਸਿੰਘ ਬਾਮ,ਸੁਰਿੰਦਰ ਸਿੰਘ ਧਾਲੀਵਾਲ ਜਿ਼ਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਐਕਸੀਅਨ ਵਾਟਰ ਸਪਲਾਈ (ਪੇਂਡੂ ) ਚਮਕ ਸਿੰਗਲਾ, ਰਵੀ ਗੋਇਲ ਅਤੇ ਗੁਰਤੇਜ਼ ਸਿੰਘ ਐਸ.ਡੀ.ਓ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ ਇਲਾਵਾ ਪਤਵੰਤੇ ਵਿਅਕਤੀ ਮੌਜੂਦ ਸਨ।