Site icon TheUnmute.com

ਪੰਜਾਬ ‘ਚ ਲੋਕ ਸਭਾ ਚੋਣਾਂ ਮੱਦੇਨਜ਼ਰ ਸੀ-ਵਿਜੀਲ ਐਪ ਸਰਗਰਮ, ਜਾਣੋ 13 ਲੋਕ ਸਭਾ ਹਲਕਿਆਂ ਦੇ ਵੋਟਰਾਂ ਬਾਬਤ ਵੇਰਵੇ

Lok Sabha elections

ਚੰਡੀਗੜ੍ਹ, 16 ਮਾਰਚ 2024: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣਗੀਆਂ। ਇਸ ਸਾਲ 7 ਪੜਾਵਾਂ ‘ਚ ਚੋਣਾਂ (Lok Sabha elections) ਹੋਣ ਜਾ ਰਹੀਆਂ ਹਨ। ਪੰਜਾਬ ਵਿੱਚ ਆਖਰੀ ਪੜਾਅ ਵਿੱਚ ਵੋਟਾਂ ਪੈਣਗੀਆਂ। ਜਦਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਉਮੀਦਵਾਰ 14 ਮਈ ਤੋਂ ਨਾਮਜ਼ਦਗੀਆਂ ਦਾਖਲ ਕਰ ਸਕਣਗੇ ਅਤੇ 17 ਮਈ ਤੱਕ ਨਾਮਜ਼ਦਗੀ ਵਾਪਸ ਲੈ ਸਕਦੇ ਹਨ | ਇਸ ਦੇ ਨਾਲ ਹੀ ਸਾਰੇ ਸੂਬਿਆਂ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਪੰਜਾਬ ਵਿੱਚ 2019 ਦੀਆਂ ਲੋਕ ਸਭਾ ਚੋਣਾਂ (Lok Sabha elections) ਸੱਤਵੇਂ ਪੜਾਅ ਵਿੱਚ 12 ਮਈ 2019 ਨੂੰ ਹੋਈਆਂ ਸਨ। ਜਦੋਂ ਕਿ ਵੋਟਾਂ ਦੀ ਗਿਣਤੀ 23 ਮਈ ਨੂੰ ਮੁਕੰਮਲ ਹੋ ਗਈ ਸੀ। ਇਸ ਦੌਰਾਨ ਚੋਣ ਕਮਿਸ਼ਨ ਵੱਲੋਂ 16 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਨਾਮਜ਼ਦਗੀ ਦੀ ਆਖਰੀ ਮਿਤੀ 23 ਅਪ੍ਰੈਲ ਸੀ। 24 ਅਪ੍ਰੈਲ ਨੂੰ ਨਾਮਜ਼ਦਗੀਆਂ ਦੀ ਜਾਂਚ ਕੀਤੀ ਗਈ ਸੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਲਈ 26 ਅਪ੍ਰੈਲ ਨੂੰ ਆਖਰੀ ਦਿਨ ਚੁਣਿਆ ਗਿਆ ਸੀ। ਇਸ ਤੋਂ ਬਾਅਦ 12 ਮਈ 2019 ਨੂੰ ਚੋਣਾਂ ਮੁਕੰਮਲ ਹੋਈਆਂ ਅਤੇ 23 ਮਈ ਨੂੰ ਵੋਟਾਂ ਦੀ ਗਿਣਤੀ ਮੁਕੰਮਲ ਹੋਈ।

ਸੀ-ਵਿਜੀਲ ਐਪ ਪੰਜਾਬ ‘ਚ ਸਰਗਰਮ

ਚੋਣ ਜ਼ਾਬਤਾ ਲਾਗੂ ਹੁੰਦੇ ਹੀ ਸੀ-ਵਿਜੀਲ ਐਪ ਪੰਜਾਬ ਵਿੱਚ ਸਰਗਰਮ ਹੋ ਗਈ ਹੈ। ਸਾਰੇ ਜ਼ਿਲ੍ਹਿਆਂ ਦੇ ਚੋਣ ਅਧਿਕਾਰੀਆਂ ਨੂੰ ਉਨ੍ਹਾਂ ਦੀ ਨਿਗਰਾਨੀ ਲਈ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ। ਚੋਣ ਕਮਿਸ਼ਨ ਵੱਲੋਂ ਤਿਆਰ ਕੀਤਾ ਗਿਆ ਇਹ ਐਪ ਖਾਸ ਹੈ, ਜੋ ਚੋਣਾਂ ਦੇ ਦਿਨਾਂ ਦੌਰਾਨ ਹੀ ਐਕਟੀਵੇਟ ਹੁੰਦਾ ਹੈ। ਇਸ ਤਹਿਤ ਜੇਕਰ ਕੋਈ ਵੋਟਰ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਦੇਖਦਾ ਹੈ ਤਾਂ ਉਹ ਵੀਡੀਓ ਅਤੇ ਫੋਟੋ ਅਪਲੋਡ ਕਰਕੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਸ਼ਿਕਾਇਤਕਰਤਾ ਖੁਦ ਆਪਣੀ ਹਰ ਸ਼ਿਕਾਇਤ ਦਾ ਸਟੇਟਸ ਦੇਖ ਸਕਦਾ ਹੈ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ (Lok Sabha seats) ਦੇ ਕੁੱਲ ਪੋਲਿੰਗ ਸਟੇਸ਼ਨਾਂ ਅਤੇ ਕੁੱਲ ਵੋਟਰਾਂ ਬਾਬਤ ਜਾਣਕਾਰੀ ਜਾਰੀ ਕਰ ਚੁੱਕੀ ਹੈ। ਜਿਕਰਯੋਗ ਹੈ ਕਿ 1 ਮਾਰਚ 2024 ਤੱਕ ਪੰਜਾਬ ਵਿਚ ਕੁੱਲ 2 ਕਰੋੜ 12 ਲੱਖ 71 ਹਜ਼ਾਰ 246 ਵੋਟਰ ਹਨ। ਇਨ੍ਹਾਂ ਵਿਚ 1 ਕਰੋੜ 11 ਲੱਖ 92 ਹਜ਼ਾਰ 959 ਮਰਦ ਵੋਟਰ ਜਦਕਿ 1 ਕਰੋੜ 77 ਹਜ਼ਾਰ 543 ਬੀਬੀ ਵੋਟਰ ਹਨ। ਕੁੱਲ 744 ਟਰਾਂਸਜੈਂਡਰ ਵੋਟਰ ਹਨ। 13 ਸੀਟਾਂ ਲਈ ਕੁੱਲ 24433 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ।

1. ਗੁਰਦਾਸਪੁਰ ਲੋਕ ਸਭਾ ਸੀਟ

ਵਿਸਥਾਰ ਵਿਚ ਜਾਣਕਾਰੀ ਅਨੁਸਾਰ ਗੁਰਦਾਸਪੁਰ ਲੋਕ ਸਭਾ ਸੀਟ ਲਈ ਕੁੱਲ ਪੋਲਿੰਗ ਸਟੇਸ਼ਨ (Lok Sabha seats) 1895 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 95 ਹਜ਼ਾਰ 300 ਹੈ। ਇਨ੍ਹਾਂ ਵਿਚ 8 ਲੱਖ 44 ਹਜ਼ਾਰ 299 ਮਰਦ ਵੋਟਰ ਜਦਕਿ 7 ਲੱਖ 50 ਹਜ਼ਾਰ 965 ਬੀਬੀ ਵੋਟਰ ਹਨ। 36 ਵੋਟਰ ਟਰਾਂਸਜੈਂਡਰ ਹਨ।

2. ਅੰਮ੍ਰਿਤਸਰ ਲੋਕ ਸਭਾ ਸੀਟ

ਇਸੇ ਤਰ੍ਹਾਂ ਅੰਮ੍ਰਿਤਸਰ ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1676 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 93 ਹਜ਼ਾਰ 846 ਹੈ। ਇਨ੍ਹਾਂ ਵਿਚ 8 ਲੱਖ 36 ਹਜ਼ਾਰ 966 ਮਰਦ ਵੋਟਰ ਜਦਕਿ 7 ਲੱਖ 56 ਹਜ਼ਾਰ 820 ਬੀਬੀ ਵੋਟਰ ਹਨ। 60 ਵੋਟਰ ਟਰਾਂਸਜੈਂਡਰ ਹਨ।

3. ਖਡੂਰ ਸਾਹਿਬ ਲੋਕ ਸਭਾ ਸੀਟ

ਖਡੂਰ ਸਾਹਿਬ ਲਈ ਕੁੱਲ ਪੋਲਿੰਗ ਸਟੇਸ਼ਨ 1974 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 55 ਹਜ਼ਾਰ 468 ਹੈ। ਇਨ੍ਹਾਂ ਵਿਚ 8 ਲੱਖ 70 ਹਜ਼ਾਰ 337 ਮਰਦ ਵੋਟਰ ਜਦਕਿ 7 ਲੱਖ 85 ਹਜ਼ਾਰ 67 ਬੀਬੀ ਵੋਟਰ ਹਨ। 64 ਵੋਟਰ ਟਰਾਂਸਜੈਂਡਰ ਹਨ।

4. ਜਲੰਧਰ ਲੋਕ ਸਭਾ ਸੀਟ (ਰਾਖਵੀਂ)

ਜਲੰਧਰ (ਰਾਖਵੀਂ) ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1951 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 41 ਹਜ਼ਾਰ 872 ਹੈ। ਇਨ੍ਹਾਂ ਵਿਚ 8 ਲੱਖ 54 ਹਜ਼ਾਰ 48 ਮਰਦ ਵੋਟਰ ਜਦਕਿ 7 ਲੱਖ 87 ਹਜ਼ਾਰ 781 ਔਰਤ ਵੋਟਰ ਹਨ। 43 ਵੋਟਰ ਟਰਾਂਸਜੈਂਡਰ ਹਨ।

5. ਹੁਸ਼ਿਆਰਪੁਰ ਲੋਕ ਸਭਾ ਸੀਟ (ਰਾਖਵੀਂ)

ਹੁਸ਼ਿਆਰਪੁਰ (ਰਾਖਵੀਂ) ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1963 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 93 ਹਜ਼ਾਰ 18 ਹੈ। ਇਨ੍ਹਾਂ ਵਿਚ 8 ਲੱਖ 26 ਹਜ਼ਾਰ 679 ਮਰਦ ਵੋਟਰ ਜਦਕਿ 7 ਲੱਖ 66 ਹਜ਼ਾਰ 296 ਬੀਬੀ ਵੋਟਰ ਹਨ। 43 ਵੋਟਰ ਟਰਾਂਸਜੈਂਡਰ ਹਨ।

6. ਆਨੰਦਪੁਰ ਸਾਹਿਬ ਲੋਕ ਸਭਾ ਸੀਟ

ਇਸੇ ਤਰ੍ਹਾਂ ਆਨੰਦਪੁਰ ਸਾਹਿਬ ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 2066 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 17 ਲੱਖ 11 ਹਜ਼ਾਰ 255 ਹੈ। ਇਨ੍ਹਾਂ ਵਿਚ 8 ਲੱਖ 93 ਹਜ਼ਾਰ 567 ਮਰਦ ਵੋਟਰ ਜਦਕਿ 8 ਲੱਖ 17 ਹਜ਼ਾਰ 627 ਬੀਬੀ ਵੋਟਰ ਹਨ। 61 ਵੋਟਰ ਟਰਾਂਸਜੈਂਡਰ ਹਨ।

7. ਲੁਧਿਆਣਾ ਲੋਕ ਸਭਾ ਸੀਟ

ਲੁਧਿਆਣਾ ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1842 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 17 ਲੱਖ 28 ਹਜ਼ਾਰ 619 ਹੈ। ਇਨ੍ਹਾਂ ਵਿਚ 9 ਲੱਖ 22 ਹਜ਼ਾਰ 5 ਮਰਦ ਵੋਟਰ ਜਦਕਿ 8 ਲੱਖ 6 ਹਜ਼ਾਰ 484 ਬੀਬੀ ਵੋਟਰ ਹਨ। 130 ਵੋਟਰ ਟਰਾਂਸਜੈਂਡਰ ਹਨ।

8. ਫਤਹਿਗੜ੍ਹ ਸਾਹਿਬ ਲੋਕ ਸਭਾ ਸੀਟ (ਰਾਖਵੀਂ)

ਫਤਹਿਗੜ੍ਹ ਸਾਹਿਬ (ਰਾਖਵੀਂ) ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1820 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 39 ਹਜ਼ਾਰ 155 ਹੈ। ਇਨ੍ਹਾਂ ਵਿਚ 8 ਲੱਖ 16 ਹਜ਼ਾਰ 775 ਮਰਦ ਵੋਟਰ ਜਦਕਿ 7 ਲੱਖ 22 ਹਜ਼ਾਰ 353 ਬੀਬੀ ਵੋਟਰ ਹਨ। 27 ਵੋਟਰ ਟਰਾਂਸਜੈਂਡਰ ਹਨ।

9. ਫਰੀਦਕੋਟ ਲੋਕ ਸਭਾ ਸੀਟ (ਰਾਖਵੀਂ)

ਫਰੀਦਕੋਟ (ਰਾਖਵੀਂ) ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1688 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 78 ਹਜ਼ਾਰ 937 ਹੈ। ਇਨ੍ਹਾਂ ਵਿਚ 8 ਲੱਖ 34 ਹਜ਼ਾਰ 493 ਮਰਦ ਵੋਟਰ ਜਦਕਿ 7 ਲੱਖ 44 ਹਜ਼ਾਰ 363 ਬੀਬੀ ਵੋਟਰ ਹਨ। 81 ਵੋਟਰ ਟਰਾਂਸਜੈਂਡਰ ਹਨ।

10. ਫਿਰੋਜ਼ਪੁਰ ਲੋਕ ਸਭਾ ਸੀਟ

ਫਿਰੋਜ਼ਪੁਰ ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1902 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 57 ਹਜ਼ਾਰ 131 ਹੈ। ਇਨ੍ਹਾਂ ਵਿਚ 8 ਲੱਖ 73 ਹਜ਼ਾਰ 684 ਮਰਦ ਵੋਟਰ ਜਦਕਿ 7 ਲੱਖ 83 ਹਜ਼ਾਰ 402 ਔਰਤ ਬੀਬੀ ਹਨ। 45 ਵੋਟਰ ਟਰਾਂਸਜੈਂਡਰ ਹਨ।

11. ਬਠਿੰਡਾ ਲੋਕ ਸਭਾ ਸੀਟ

ਉੱਧਰ ਬਠਿੰਡਾ ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1814 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 38 ਹਜ਼ਾਰ 881 ਹੈ। ਇਨ੍ਹਾਂ ਵਿਚ 8 ਲੱਖ 63 ਹਜ਼ਾਰ 989 ਮਰਦ ਵੋਟਰ ਜਦਕਿ 7 ਲੱਖ 74 ਹਜ਼ਾਰ 860 ਬੀਬੀ ਵੋਟਰ ਹਨ। 32 ਵੋਟਰ ਟਰਾਂਸਜੈਂਡਰ ਹਨ।

12. ਸੰਗਰੂਰ ਲੋਕ ਸਭਾ ਸੀਟ

ਸੰਗਰੂਰ ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1765 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 50 ਹਜ਼ਾਰ 17 ਹੈ। ਇਨ੍ਹਾਂ ਵਿਚ 8 ਲੱਖ 20 ਹਜ਼ਾਰ 879 ਮਰਦ ਵੋਟਰ ਜਦਕਿ 7 ਲੱਖ 29 ਹਜ਼ਾਰ 92 ਬੀਬੀ ਵੋਟਰ ਹਨ। 46 ਵੋਟਰ ਟਰਾਂਸਜੈਂਡਰ ਹਨ।

13. ਪਟਿਆਲਾ ਲੋਕ ਸਭਾ ਸੀਟ

ਪਟਿਆਲਾ ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 2077 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 17 ਲੱਖ 87 ਹਜ਼ਾਰ 747 ਹੈ। ਇਨ੍ਹਾਂ ਵਿਚ 9 ਲੱਖ 35 ਹਜ਼ਾਰ 238 ਮਰਦ ਵੋਟਰ ਜਦਕਿ 8 ਲੱਖ 52 ਹਜ਼ਾਰ 433 ਬੀਬੀ ਵੋਟਰ ਹਨ। 76 ਵੋਟਰ ਟਰਾਂਸਜੈਂਡਰ ਹਨ।

Exit mobile version