TheUnmute.com

ਦੀਵੇ ਦੀ ਰੋਸ਼ਨੀ ਹੇਠ ਪੜ੍ਹ ਕੇ ਬੱਚੀ ਨੇ ਹਾਸਲ ਕੀਤੇ 91 ਫੀਸਦੀ ਅੰਕ, ਸਮਾਜ ਸੇਵੀ ਸੰਸਥਾ ਨੇ ਚੁੱਕਿਆ ਅੱਗੇ ਦੀ ਪੜ੍ਹਾਈ ਕਰਵਾਉਣ ਦਾ ਬੀੜਾ

ਗੁਰਦਾਸਪੁਰ , 28 ਮਈ 2023: ਸੋਸ਼ਲ ਮੀਡੀਆ ‘ਤੇ ਇੱਕ ਖ਼ਬਰ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੂਚ ਦੀ ਰਹਿਣ ਵਾਲੀ ਇੱਕ ਲੜਕੀ ਵੱਲੋਂ ਦੀਵੇ ਦੀ ਰੋਸ਼ਨੀ ਵਿੱਚ ਪੜ੍ਹਾਈ ਕੀਤੀ ਜਾ ਰਹੀ ਦਿਖਾਈ ਦੇ ਰਹੀ ਸੀ। ਦਰਅਸਲ ਬਿਨਾਂ ਬਾਪ ਦੇ ਇਸ ਬੱਚੀ ਦੀ ਘਰ ਦੀ ਬਿਜਲੀ ਬਿੱਲ ਨਾ ਦੇਣ ਕਾਰਨ ਕੱਟੀ ਗਈ ਸੀ, ਇਸ ਲਈ ਬੱਚੀ ਦੀਵਾ ਬਾਲ ਕੇ ਪੜ੍ਹਾਈ ਕਰਦੀ ਨਜ਼ਰ ਆ ਰਹੀ ਸੀ। ਬਾਅਦ ਵਿੱਚ ਵੀਡੀਓ ਵਾਇਰਲ ਹੋਣ ਤੇ ਬਿਜਲੀ ਵਿਭਾਗ ਵੱਲੋਂ ਵੀ ਕੁਝ ਰਿਆਇਤ ਦਿੱਤੀ ਗਈ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆਈਆਂ।

ਹੁਣ ਦੀਵੇ ਦੀ ਰੋਸ਼ਨੀ ਵਿੱਚ ਪੜਨ ਵਾਲੀ ਇਸ ਬੱਚੀ ਵੱਲੋਂ 12ਵੀਂ ਦੀ ਪ੍ਰੀਖਿਆ ਵਿਚ ਆਪਣੇ ਕਾਲਜ ਵਿੱਚ ਟਾਪ ਕੀਤਾ ਹੈ ਅਤੇ ਇਹ ਬੱਚੀ ਕਮਲਪ੍ਰੀਤ ਬਾਰਵੀਂ ਦੀ ਪ੍ਰੀਖਿਆ ਵਿਚ 90.8 ਪ੍ਰਤੀਸ਼ਤ ਨੰਬਰ ਲੈ ਕੇ ਪਾਸ ਹੋਈ ਹੈ। ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾ ਕੇ ਆਰ ਟੀ ਫਾਊਂਡੇਸ਼ਨ ਵੱਲੋਂ ਇਸਦੀ ਅੱਗੇ ਦੀ ਪੜ੍ਹਾਈ ਦਾ ਸਾਰਾ ਜਿੰਮਾ ਚੁੱਕਿਆ ਗਿਆ ਹੈ।

ਕਮਲਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਘਰ ਦੀ ਬਿਜਲੀ ਕੱਟ ਦਿੱਤੀ ਗਈ ਸੀ ਤਾਂ ਉਸ ਨੂੰ ਪੜ੍ਹਾਈ ਵਿੱਚ ਬਹੁਤ ਦਿਕੱਤਾ ਆਈਆਂ ਸਨ। ਉਸ ਨੂੰ ਦੀਵੇ ਦੀ ਰੋਸ਼ਨੀ ਜਾਂ ਫਿਰ ਮੋਮਬੱਤੀ ਜਗਾ ਕੇ ਪੜ੍ਹਨਾ ਪੈਂਦਾ ਸੀ। ਬਾਅਦ ਵਿੱਚ ਕੁਝ ਸੰਸਥਾਵਾਂ ਦੀ ਮਦਦ ਨਾਲ ਉਨ੍ਹਾਂ ਦੇ ਘਰ ਦੀ ਲਾਈਟ ਆ ਗਈ ਅਤੇ ਉਸ ਨੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਇਸੇ ਮਿਹਨਤ ਦਾ ਨਤੀਜਾ ਹੈ ਕਿ ਹੁਣ ਉਸ ਨੇ ਆਪਣੇ ਕਾਲਜ ਵਿੱਚ 12ਵੀਂ ਦੀ ਪ੍ਰੀਖਿਆ ਵਿੱਚ ਟੋਪ ਕੀਤਾ ਹੈ।

ਉਸ ਨੇ ਕਿਹਾ ਕਿ ਇਸ ਵਿੱਚ ਉਸ ਦੀ ਮਾਂ ਦਾ ਵੀ ਬਹੁਤ ਯੋਗਦਾਨ ਰਿਹਾ ਹੈ | ਜਿਸ ਨੇ ਕਦੇ ਉਸ ਨੂੰ ਘਰ ਦਾ ਕੰਮ ਨਹੀਂ ਕਰਨ ਦਿੱਤਾ। ਉਸ ਨੇ ਪੜ੍ਹਾਈ ਤੋਂ ਜੀ ਚਰਾਉਣਾ ਵਾਲੇ ਬੱਚਿਆਂ ਨੂੰ ਸੁਨੇਹਾ ਦਿੱਤਾ ਹੈ ਕਿ ਮੋਬਾਇਲ ਤੇ ਮੌਜ ਨਾਲ ਵਿਚੋਂ ਨਿਕਲ ਕੇ ਪੜ੍ਹਾਈ ਵੱਲ ਧਿਆਨ ਦੇਣ ਅਤੇ ਆਪਣੀ ਮੰਜਿਲ ਨੂੰ ਹਾਸਲ ਕਰਨ।

KRT Foundation

ਉਥੇ ਹੀ ਕੇ ਆਰ ਟੀ ਫਾਊਂਡੇਸ਼ਨ ਵੱਲੋਂ ਪਹੁੰਚੇ ਸਮਾਜ ਸੇਵੀ ਰਾਜੇਸ਼ ਪੰਡਿਤ ਨੇ ਕਿਹਾ ਕਿ ਬੱਚੀ ਕਮਲਪ੍ਰੀਤ ਦੀ ਲਗਨ ਅਤੇ ਮਿਹਨਤ ਨੂੰ ਵੇਖਦੇ ਹੋਏ ਫਾਊਂਡੇਸ਼ਨ ਦੇ ਐਮ ਡੀ ਰੋਹਿਤ ਠਾਕੁਰ ਨੇ ਕਮਲਪ੍ਰੀਤ ਦੀ ਹਰ ਤਰਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ ਅਤੇ ਉਸ ਨੂੰ ਅੱਗੇ ਦੀ ਪੜ੍ਹਾਈ ਲਈ ਮਾਲੀ ਸਹਾਇਤਾ ਦੇਣ ਅੱਜ ਉਹ ਉਸ ਦੇ ਘਰ ਆਏ ਹਨ। ਬੱਚੀ ਦੀ ਯੂਨੀਵਰਸਿਟੀ ਦੀ ਫੀਸ ਅਤੇ ਨਵੀਆਂ ਕਿਤਾਬਾਂ ਆਦਿ ਦਾ ਇੰਤਜ਼ਾਮ ਵੀ ਫਾਉਂਡੇਸ਼ਨ ਵੱਲੋਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਅੱਗੇ ਵੀ ਜੇ ਕਦੇ ਬੱਚੀ ਨੂੰ ਕਿਸੇ ਵੀ ਤਰਾਂ ਦੀ ਜ਼ਰੂਰਤ ਹੋਵੇਗੀ ਤਾਂ ਉਨ੍ਹਾਂ ਦੀ ਫਾਊਂਡੇਸ਼ਨ ਉਸਦੀ ਮੱਦਦ ਕਰੇਗੀ।

Exit mobile version