Site icon TheUnmute.com

BWF :ਪੀਵੀ ਸਿੰਧੂ ਨੇ ਮਾਰਟਿਨਾ ਰੇਪਿਸਕਾ ਨੂੰ ਹਰਾ ਕੇ ਜਿੱਤ ਨਾਲ ਕੀਤੀ ਸ਼ਾਨਦਾਰ ਸ਼ੁਰੂਆਤ

PV Sindhu

ਚੰਡੀਗੜ੍ਹ 14 ਦਸੰਬਰ 2021: ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ(2021 BWF World Championships) ਵਿੱਚ ਅੱਜ ਮੌਜੂਦਾ ਚੈਂਪੀਅਨ ਪੀਵੀ ਸਿੰਧੂ (PV Sindhu) ਨੇ ਸਲੋਵਾਕੀਆ ਦੀ ਮਾਰਟਿਨਾ ਰੇਪਿਸਕਾ ਨੂੰ 21-7, 21-9 ਨਾਲ ਹਰਾ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਉਭਰਦੇ ਖਿਡਾਰੀ ਲਕਸ਼ਯ ਸੇਨ ਨੇ ਵੀ ਜਾਪਾਨ ਦੇ 15ਵਾਂ ਦਰਜਾ ਪ੍ਰਾਪਤ ਕੇਂਤਾ ਨਸ਼ੀਮੋਟੋ ਨੂੰ 22-20, 15-21, 21-18 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਕਿਦਾਂਬੀ ਸ਼੍ਰੀਕਾਂਤ ਵੀ ਪੁਰਸ਼ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ।

Exit mobile version