Site icon TheUnmute.com

Bushra Nida: ਬੁਸ਼ਰਾ ਨਿਦਾ ਬਣੀ ਕਸ਼ਮੀਰ ਦੀ ਸਭ ਤੋਂ ਘੱਟ ਉਮਰ ਦੀ ਲੇਖਿਕਾ, 16 ਸਾਲ ਦੀ ਉਮਰ ’ਚ ਲਿਖੀਆਂ 3 ਕਿਤਾਬਾਂ

busra nida

ਚੰਡੀਗੜ੍ਹ 10 ਦਸੰਬਰ 2021: ਜੰਮੂ-ਕਸ਼ਮੀਰ ਵਿੱਚ ਕੁਲਗਾਮ (Kulgam) ਜ਼ਿਲ੍ਹੇ ਦੇ ਕਾਨੀਪੋਰਾ ਪਿੰਡ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਨੇ ਤਿੰਨ ਕਿਤਾਬਾਂ ਲਿਖ ਕੇ ਘਾਟੀ ਦੀ ਸਭ ਤੋਂ ਘੱਟ ਉਮਰ ਦੀ ਲੇਖਿਕਾ ਬਣ ਗਈ ਹੈ ।ਕੁਲਗਾਮ ਜ਼ਿਲ੍ਹੇ ਦੇ ਕਨੀਪੋਰਾ ਬਸਤੀ ਦੀ ਰਹਿਣ ਵਾਲੀ ਬੁਸ਼ਰਾ ਨਿਦਾ 16 ਸਾਲ ਦੀ ਹੈ ਅਤੇ 12ਵੀਂ ਜਮਾਤ ਵਿੱਚ ਪੜ੍ਹਦੀ ਹੈ। ਬੁਸ਼ਰਾ ਨਿਦਾ ਨੇ ਕਿਹਾ ਕਿ ਉਸ ਨੂੰ ਵਿਗਿਆਨ ਵਿਸ਼ੇ ‘ਤੇ ਕਿਤਾਬਾਂ ਲਿਖਣਾ ਪਸੰਦ ਹੈ | ਉਸ ਨੇ ਕਈ ਖ਼ਿਤਾਬ ਵੀ ਜਿੱਤੇ ਹਨ। ਲੇਖਿਕਾ ਬੁਸ਼ਰਾ ਨਿਦਾ ਨੇ ਕਿਹਾ, ਉਹ ਐਨੀ ਫਰੈਂਕ ਤੋਂ ਪ੍ਰੇਰਿਤ ਹੋਈ ਅਤੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਬੁਸ਼ਰਾ ਨਿਦਾ ਨੇ ਆਪਣੀ ਪਹਿਲੀ ਕਿਤਾਬ 10ਵੀਂ ਜਮਾਤ ਵਿੱਚ ਲਿਖੀ ਸੀ।

ਬੁਸ਼ਰਾ ਨਿਦਾ (Bushra Nida) ਨੇ ਹਾਲ ਹੀ ਵਿੱਚ ਅਲਬਰਟ ਆਈਨਸਟਾਈਨ (Albert Einstein’s)  ਦੇ ਸਮੀਕਰਨ E=mc² ਉੱਤੇ ਆਪਣੀ ਤੀਜੀ ਕਿਤਾਬ ਪ੍ਰਕਾਸ਼ਿਤ ਕੀਤੀ ਹੈ। ਬੁਸ਼ਰਾ ਨਿਦਾ ਦੁਆਰਾ ਲਿਖੀਆਂ ਤਿੰਨ ਕਿਤਾਬਾਂ ‘ਟਿਊਲਿਪ ਆਫ ਫੀਲਿੰਗਸ‘, ‘ਦਿ ਡੇਵੀ’ ਅਤੇ E=mc² ਉਸਦੀ ਤੀਜੀ ਕਿਤਾਬ ਹੈ । ਤੁਹਾਨੂੰ ਦਸ ਦਈਏ ਬੁਸ਼ਰਾ ਨਿਦਾ ਨੂੰ ਉਸ ਦੀ ਪਹਿਲੀ ਅਤੇ ਦੂਜੀ ਕਿਤਾਬ ਲਈ ਵੀ ਸਨਮਾਨਿਤ ਕੀਤਾ ਗਿਆ ਹੈ।ਬੁਸ਼ਰਾ ਦੀ ਪਹਿਲੀ ਕਿਤਾਬ ‘ਟਿਊਲਿਪ ਆਫ ਫੀਲਿੰਗਸ’ ਨੂੰ ਵੀ ‘ਇੰਡੀਆ ਬੁੱਕ ਆਫ ਰਿਕਾਰਡਸ’ ਨੇ ਸਰਾਹਿਆ ਸੀ। ਦੂਸਰੀ ਕਿਤਾਬ ‘ਦਿ ਡਿਵੀ’ ਵੀ ‘ਗੋਲਡਨ ਬੁੱਕ ਆਫ਼ ਵਰਲਡ ਰਿਕਾਰਡ’ ਵਜੋਂ ਦਰਜ ਹੋ ਚੁੱਕੀ ਹੈ।ਉਸਨੇ ਆਪਣੀ ਦੂਜੀ ਕਿਤਾਬ ਲਈ ‘ਇੰਟਰਨੈਸ਼ਨਲ ਕਲਾਮਜ਼ ਗੋਲਡਨ ਅਵਾਰਡ 2021’ ਵੀ ਜਿੱਤਿਆ।

ਬੁਸ਼ਰਾ  (Bushra Nida) ਨੂੰ ਕਵਿਤਾਵਾਂ ਲਿਖਣ ਅਤੇ ਪੜ੍ਹਨ ਦਾ ਸ਼ੌਕ ਬਚਪਨ ਤੋਂ ਹੀ ਸੀ, ਪਰ ਉਹ ਡਾਕਟਰ ਬਣਨਾ ਚਾਹੁੰਦੀ ਹੈ ,ਕਿਉਂਕਿ ਇਹ ਉਸਦੇ ਮਰਹੂਮ ਪਿਤਾ ਦਾ ਸੁਪਨਾ ਸੀ। ਬੁਸ਼ਰਾ ਦੇ ਪਿਤਾ ਨਸੀਰਾ ਅਖਤਰ ਨੇ ਕਿਹਾ, ਮੈਨੂੰ ਬੁਸ਼ਰਾ ਦੀ ਪ੍ਰਤਿਭਾ ਅਤੇ ਉਪਲਬਧੀਆਂ ‘ਤੇ ਮਾਣ ਹੈ।

Exit mobile version