July 5, 2024 1:33 am

ਗੜ੍ਹਸ਼ੰਕਰ ‘ਚ ਨਿੱਜੀ ਸਕੂਲਾਂ ਦੇ ਬੱਸ ਚਾਲਕਾਂ ਵਲੋਂ ਹੜਤਾਲ ਸ਼ੁਰੂ

ਗੜ੍ਹਸ਼ੰਕਰ (ਸ਼ੋਰੀ), 13 ਨਵੰਬਰ 2021:  ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਦੀ ਅਗਵਾਈ ਹੇਠ ਗੜ੍ਹਸ਼ੰਕਰ ਦੇ ਨਿੱਜੀ ਸਕੂਲਾਂ ਵਿਚ ਚੱਲਣ ਵਾਲੀਆਂ ਬੱਸਾਂ ਨੇਂ ਅੱਜ ਹੜਤਾਲ ਸ਼ੁਰੂ ਕੀਤੀ ਹੈ। ਬੱਸ ਚਾਲਕਾਂ ਵਲੋਂ ਇਹ ਹੜਤਾਲ ਸਵੇਰੇ 6 ਵਜੇ ਤੋਂ ਸ਼ੁਰੂ ਕਰ ਦੁਪਹਿਰ 1 ਵਜੇ ਤਕ ਚੱਲਣੀ ਸੀ। ਇਹ ਸੰਪੂਰਨ ਰੋਸ਼ ਪ੍ਰਦਰਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਮਨਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ।

ਹੜਤਾਲ ਦੌਰਾਨ ਸਾਰੀਆਂ ਨਿੱਜੀ ਸਕੂਲ ਬੱਸਾਂ ਨੂੰ ਰੋਕ, ਟੈਕਸ ਮਾਫ ਕਰਨ ਅਤੇ ਸਕੂਲ ਬੱਸਾਂ ਦੀ ਸੀਮਾਂ 15 ਵਰ੍ਹਿਆਂ ਤੋਂ ਵਧਾ ਕੇ 22 ਵਰ੍ਹੇ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਬੀਮਾ ਸਹੂਲਤ ਵੀ ਮੁਫ਼ਤ ਕਾਰਨ ਦੀ ਮੰਗ ਕੀਤੀ ਗਈ।

ਇਸ ਦੇ ਚੱਲਦੇ ਸਰਕਾਰ ਵਲੋਂ- ਬੱਸ ਆਪਰੇਟਰਾਂ ਕੋਲੋਂ ਟੈਕਸ ਮੰਗੇ ਜਾਣ ਨੂੰ ਬੰਦ ਕਰਨ ਅਤੇ ਪਰਮਿਟ ਫੀਸਾਂ ਮਾਫ਼ ਕਰਨ ਦਾ ਮੁੱਦਾ ਚੱਕਿਆ ਗਿਆ। ਉਹਨਾਂ ਦੱਸਿਆ ਕਿ ਉਹਨਾ ਵੱਲੋਂ ਪਹਿਲਾਂ ਵੀ ਸਰਕਾਰ ਨਾਲ ਇਹਨਾਂ ਮੁੱਦਿਆਂ ਮੁਤੱਲਕ ਗੱਲਬਾਤ ਕੀਤੀ ਜਾ ਚੁੱਕੀ ਹੈ ਪਰ ਉਸਦਾ ਕੋਈ ਵੀ ਫਾਇਦਾ ਨਹੀਂ ਹੋਇਆ। ਉਹਨਾ ਦੀਆਂ ਬੱਸਾਂ ਲਾਕਡਾਊਨ ਦੌਰਾਨ 1.8  ਸਾਲ ਲਈ ਬੰਦ ਪਾਈਆਂ ਰਹੀਆਂ। ਫ਼ੈਡਰੇਸ਼ਨ ਨਾਲ ਗੱਲਬਾਤ ਕਰਦੇ ਪੱਤਾ ਲੱਗਾ ਕਿ ਲਾਕਡਾਊਨ ਦੌਰਾਨ ਸਕੂਲ ਬੱਸਾਂ ਦੀ ਕੋਈ ਫੀਸ ਨਹੀਂ ਲਈ ਗਈ।