Site icon TheUnmute.com

ਬੱਸ ਤੇ ਟਰੱਕ ਦੀ ਟੱਕਰ, 37 ਲੋਕਾਂ ਦੀ ਮੌ.ਤ

Bus Accident news

22 ਦਸੰਬਰ 2024: ਦੱਖਣੀ-ਪੂਰਬੀ(southeastern Brazilian) ਬ੍ਰਾਜ਼ੀਲ ਦੇ ਮਿਨਾਸ (state of Minas Gerais) ਗੇਰੇਸ ਸੂਬੇ ‘ਚ ਸ਼ਨੀਵਾਰ ਤੜਕੇ ਇਕ ਬੱਸ ਅਤੇ (bus and truck) ਟਰੱਕ ਦੀ ਟੱਕਰ ‘ਚ 37 ਲੋਕਾਂ ਦੀ ਮੌਤ (died) ਹੋ ਗਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਮੌਕੇ ‘ਤੇ ਪਹੁੰਚੇ ਸਥਾਨਕ ਫਾਇਰ ਵਿਭਾਗ ਨੇ ਦੱਸਿਆ ਕਿ ਹਾਦਸੇ ‘ਚ ਕਈ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਟੀਓਫਿਲੋ (Teofilo Ottoni) ਓਟੋਨੀ ਸ਼ਹਿਰ ਦੇ ਨੇੜੇ ਹਸਪਤਾਲਾਂ (hospital) ‘ਚ ਭਰਤੀ ਕਰਵਾਇਆ ਗਿਆ ਹੈ।

ਉਥੇ ਹੀ ਫਾਇਰ ਵਿਭਾਗ ਨੇ ਦੱਸਿਆ ਕਿ ਬੱਸ ਸਾਓ ਪਾਓਲੋ ਤੋਂ ਰਵਾਨਾ ਹੋਈ ਸੀ ਅਤੇ ਇਸ ਵਿੱਚ 45 ਯਾਤਰੀ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਟਾਇਰ ਫਟਣ ਕਾਰਨ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਟਰੱਕ ਨਾਲ ਟਕਰਾ ਗਈ। ਅੱਗ ਬੁਝਾਊ ਵਿਭਾਗ ਦੇ ਲੈਫਟੀਨੈਂਟ ਅਲੋਂਸੋ ਨੇ ਦੱਸਿਆ ਕਿ ਬਚਾਅ ਦਲ ਦੇ ਕਰਮਚਾਰੀ ਹਾਦਸੇ ਵਾਲੀ ਥਾਂ ‘ਤੇ ਮੌਜੂਦ ਹਨ ਅਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਉਨ੍ਹਾਂ ਕਿਹਾ ਕਿ ਕਈ ਪੀੜਤਾਂ ਨੂੰ ਬਚਾਇਆ ਜਾਣਾ ਬਾਕੀ ਹੈ।

read more: Road Accident: ਸ਼ਰਧਾਲੂਆਂ ਨਾਲ ਭਰਿਆ ਕੈਂਟਰ ਖੱਡ ‘ਚ ਪਲਟਿਆ, 18 ਸ਼ਰਧਾਲੂ ਜ਼ਖ਼ਮੀ

Exit mobile version