19 ਜਨਵਰੀ 2025: ਪੰਜਾਬ ਰਾਜ (Punjab State Government) ਸਰਕਾਰ ਵੱਲੋਂ ਲੋਹੜੀ ਮਕਰ ਸੰਕ੍ਰਾਂਤੀ ਬੰਪਰ ਲਾਟਰੀ 2025 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਲਾਟਰੀ ਦਾ ਪਹਿਲਾ ਇਨਾਮ 10 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ₹ 1 ਕਰੋੜ, ₹ 50 ਲੱਖ, ₹ 10 ਲੱਖ ਅਤੇ ₹ 5 ਲੱਖ ਦੇ ਇਨਾਮਾਂ ਦਾ ਵੀ ਐਲਾਨ ਕੀਤਾ ਗਿਆ ਹੈ। ਲਾਟਰੀ ਦਾ ਪਹਿਲਾ ਇਨਾਮ ਟਿਕਟ ਨੰਬਰ B566370 ਨੇ ਜਿੱਤਿਆ ਹੈ, ਅਤੇ ਇਹ ਟਿਕਟ ਖਰੀਦਣ ਵਾਲੇ ਵਿਅਕਤੀ ਨੂੰ 10 ਕਰੋੜ ਰੁਪਏ ਮਿਲਣਗੇ। ਇਸ ਦੇ ਨਾਲ ਹੀ, ਲੁਧਿਆਣਾ (ludhiana) ਦੇ ਇੱਕ ਵਿਅਕਤੀ ਨੇ 1 ਕਰੋੜ ਰੁਪਏ ਦਾ ਇੱਕ ਹੋਰ ਇਨਾਮ ਜਿੱਤਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਲਾਟਰੀ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ (punjab sarkar) ਸਰਕਾਰ ਵੱਲੋਂ ਇੰਨੀ ਵੱਡੀ ਇਨਾਮੀ ਰਕਮ ਰੱਖੀ ਗਈ ਹੈ। ਇਸ ਕਾਰਨ ਲੋਹੜੀ ਮਕਰ (Lohri Makar Sankranti Bumper Lottery) ਸੰਕ੍ਰਾਂਤੀ ਬੰਪਰ-2025 ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ।
Read More:ਪੰਜਾਬ ਸਰਕਾਰ ਵੱਲੋਂ ਲੋਹੜੀ ਬੰਪਰ ਲਾਟਰੀ ਦੀ ਇਨਾਮੀ ‘ਚ ਰਾਸ਼ੀ ਵਾਧਾ, ਜਾਣੋ ਕਿੰਨੀ ਹੋਵੇਗੀ ਇਨਾਮੀ ਰਾਸ਼ੀ