Bully Buy App

‘ਬੁੱਲੀ ਬਾਈ ਐਪ’ ਦੋਸ਼ੀ ਤੇ ਸੁੱਲੀ ਡੀਲਜ਼’ ਐਪ ਦੇ ਨਿਰਮਾਤਾ ਨੂੰ ਮਨੁੱਖੀ ਆਧਾਰ ‘ਤੇ ਮਿਲੀ ਜ਼ਮਾਨਤ

ਚੰਡੀਗੜ੍ਹ 30 ਮਾਰਚ 2022: ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ ‘ਬੁੱਲੀ ਬਾਈ ਐਪ’ (Bulli Bai App) ਮਾਮਲੇ ਦੇ ਦੋਸ਼ੀ ਨੀਰਜ ਬਿਸ਼ਨੋਈ ਅਤੇ ‘ਸੁੱਲੀ ਡੀਲਜ਼’ ਐਪ (Sulli Deals App) ਦੇ ਨਿਰਮਾਤਾ ਓਮਕਾਰੇਸ਼ਵਰ ਠਾਕੁਰ ਨੂੰ ਮਨੁੱਖੀ ਆਧਾਰ ‘ਤੇ ਜ਼ਮਾਨਤ ਦੇ ਦਿੱਤੀ ਹੈ। ਇਸ ਦੌਰਾਨ ਅਦਾਲਤ ਨੇ ਕਿਹਾ ਕਿ ਦੋਸ਼ੀ ਪਹਿਲੀ ਵਾਰ ਦੇ ਅਪਰਾਧੀ ਹਨ ਅਤੇ ਲਗਾਤਾਰ ਕੈਦ ਉਨ੍ਹਾਂ ਦੀ ਭਲਾਈ ਲਈ ਨੁਕਸਾਨਦੇਹ ਹੋਵੇਗੀ। ਜਿਕਰਯੋਗ ਹੈ ਕਿ ਅਦਾਲਤ ਨੇ ਮੁਲਜ਼ਮਾਂ ‘ਤੇ ਸਖ਼ਤ ਸ਼ਰਤਾਂ ਲਗਾਈਆਂ ਹਨ। ਤਾਂ ਜੋ ਉਹ ਕਿਸੇ ਗਵਾਹ ਨੂੰ ਡਰਾ ਧਮਕਾ ਨਾ ਸਕਣ ਅਤੇ ਕੋਈ ਸਬੂਤ ਵਿਗਾੜ ਨਾ ਸਕਣ।

ਅਦਾਲਤ ਦੀਆਂ ਸ਼ਰਤਾਂ ‘ਚ ਸ਼ਾਮਲ ਹੈ ਕਿ ਦੋਸ਼ੀ ਵਿਅਕਤੀ ਕਿਸੇ ਵੀ ਪੀੜਤ ਨਾਲ ਸੰਪਰਕ ਕਰਨ, ਪ੍ਰਭਾਵਿਤ ਕਰਨ, ਉਕਸਾਉਣ ਦੀ ਕੋਸ਼ਿਸ਼ ਨਹੀਂ ਕਰੇਗਾ। ਇਸਦੇ ਨਾਲ ਹੀ ਆਦੇਸ਼ ‘ਚ ਕਿਹਾ ਗਿਆ ਹੈ ਕਿ ਦੋਸ਼ੀ ਵਿਅਕਤੀ ਸਬੂਤਾਂ ਨਾਲ ਛੇੜਛਾੜ ਨਹੀਂ ਕਰੇਗਾ, ਜਾਂਚ ਅਧਿਕਾਰੀ ਨੂੰ ਆਪਣੇ ਸੰਪਰਕ ਵੇਰਵੇ ਪ੍ਰਦਾਨ ਕਰੇਗਾ ਅਤੇ ਆਪਣਾ ਫੋਨ ਚਾਲੂ ਰੱਖੇਗਾ ਅਤੇ ਆਈਓ ਨੂੰ ਆਪਣੀ ਲੋਕੇਸ਼ਨ ਮੁਹੱਈਆ ਕਰਵਾਏਗਾ। ਹੁਕਮ ‘ਚ ਕਿਹਾ ਗਿਆ ਹੈ ਕਿ ਦੋਸ਼ੀ ਦੇਸ਼ ਛੱਡ ਕੇ ਨਹੀਂ ਜਾਵੇਗਾ ਅਤੇ ਹਰ ਤਾਰੀਖ ‘ਤੇ ਅਦਾਲਤ ‘ਚ ਪੇਸ਼ ਹੋਵੇਗਾ। ਜ਼ਮਾਨਤ ‘ਤੇ ਰਹਿੰਦਿਆਂ ਅਜਿਹਾ ਅਪਰਾਧ ਨਹੀਂ ਕਰੇਗਾ।

Scroll to Top