Site icon TheUnmute.com

ਸੰਗਰੂਰ ‘ਚ ਚੱਲਿਆ ਬੁਲਡੋਜ਼ਰ, ਦੋ ਨ.ਸ਼ਾ ਤ.ਸ.ਕ.ਰਾਂ ਦੇ ਆਲੀਸ਼ਾਨ ਘਰ ਢਹਿ-ਢੇਰੀ

18 ਮਾਰਚ 2025: ਪੰਜਾਬ ਸਰਕਾਰ (punjab sarkar) ਨਸ਼ਾ ਤਸਕਰਾਂ ਖਿਲਾਫ ਐਕਸ਼ਨ ਮੋਡ ਵਿੱਚ ਹੈ। ਅੱਜ (18 ਮਾਰਚ) ਮੁੱਖ ਮੰਤਰੀ ਭਗਵੰਤ ਮਾਨ (bhagwant maan) ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਵਿੱਚ ਬੁਲਡੋਜ਼ਰ ਕਾਰਵਾਈ ਕੀਤੀ ਗਈ, ਜਿਸ ਵਿੱਚ ਦੋ ਨਸ਼ਾ ਤਸਕਰਾਂ ਦੇ ਦੋ ਆਲੀਸ਼ਾਨ (luxurious houses) ਘਰ ਢਾਹ ਦਿੱਤੇ ਗਏ। ਪੁਲੀਸ (police) ਨੇ ਮੌਕੇ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।

ਦੋਵੇਂ ਨਸ਼ਾ ਤਸਕਰ 2017 ਤੋਂ ਸਰਗਰਮ ਸਨ

ਪਹਿਲੇ ਘਰ ਦੇ ਮਾਲਕ ਦਾ ਨਾਂ ਰਾਜਪਾਲ ਸਿੰਘ (rajpal singh) ਅਤੇ ਰੱਤੋ ਹੈ। ਇਹ ਦੋਵੇਂ ਪਤੀ-ਪਤਨੀ ਹਨ ਅਤੇ ਇਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ 11 ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ ਪਹਿਲਾ ਕੇਸ 2017 ਵਿੱਚ ਦਰਜ ਹੋਇਆ ਸੀ। ਦੂਸਰਾ ਮਕਾਨ ਲੱਖੋ ਨਾਮੀ ਵਿਅਕਤੀ ਦਾ ਸੀ, ਜਿਸ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਚਾਰ ਕੇਸ ਦਰਜ ਹਨ, ਜੋ ਕਿ 2018 ਤੋਂ ਪੈਂਡਿੰਗ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮਕਾਨ ਗੈਰ-ਕਾਨੂੰਨੀ ਤਰੀਕੇ ਨਾਲ ਬਣਾਏ ਗਏ ਸਨ। ਮੌਕੇ ‘ਤੇ ਪਹੁੰਚੇ ਪੁਲਿਸ (police) ਮੁਲਾਜ਼ਮਾਂ ਨੇ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਕਾਰਵਾਈ ਕਰਦਿਆਂ ਸੁਰੱਖਿਆ ਨੂੰ ਯਕੀਨੀ ਬਣਾਇਆ |

2375 ਨਸ਼ਾ ਤਸਕਰ ਕਾਬੂ

ਪੰਜਾਬ ਸਰਕਾਰ (punjab sarkar) ਵੱਲੋਂ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਚਲਾਈ ਜਾ ਰਹੀ ਹੈ। ਡੀਜੀਪੀ ਗੌਰਵ ਯਾਦਵ (DGP gaurav yadav) ਨੇ ਕੱਲ੍ਹ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਇਹ ਵੀ ਫੈਸਲਾ ਕੀਤਾ ਗਿਆ ਕਿ ਥਾਣਿਆਂ ਦੇ ਕਲਰਕਾਂ ਦਾ ਕਾਰਜਕਾਲ ਹੁਣ ਦੋ ਸਾਲ ਦਾ ਹੋਵੇਗਾ।

ਇਸ ਦੇ ਨਾਲ ਹੀ ਦੱਸਿਆ ਗਿਆ ਕਿ 17 ਦਿਨਾਂ ਵਿੱਚ ਪੂਰੇ ਸੂਬੇ ਵਿੱਚ 2575 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 1651 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਮੁਲਜ਼ਮਾਂ ਦੇ ਕਬਜ਼ੇ ‘ਚੋਂ 95 ਕਿਲੋ ਹੈਰੋਇਨ, 52 ਕਿਲੋ ਅਫੀਮ, 1129 ਕਿਲੋ ਭੁੱਕੀ, 13.79 ਕਿਲੋ ਗਾਂਜਾ, 7.25 ਲੱਖ ਨਸ਼ੀਲੀਆਂ ਗੋਲੀਆਂ/ਟੀਕੇ, 1 ਕਿਲੋ ਆਈ.ਸੀ.ਈ., 1.37 ਕਿਲੋ ਕੋਕੀਨ ਅਤੇ 64 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਸਰਕਾਰ ਨੇ ‘ਸੁਰੱਖਿਅਤ ਪੰਜਾਬ’ ਨਸ਼ਾ ਵਿਰੋਧੀ ਹੈਲਪਲਾਈਨ 9779100200 ਸ਼ੁਰੂ ਕੀਤੀ ਹੈ।

Read More: ਲੁਧਿਆਣਾ ‘ਚ ਨ.ਸ਼ਾ ਤ.ਸ.ਕ.ਰ ਦੇ ਘਰ ਚੱਲਿਆ ਬੁਲਡੋਜ਼ਰ, ਪਿੰਡ ਦੇ ਲੋਕਾਂ ਵੰਡੇ ਲੱਡੂ

Exit mobile version