Patiala

ਪਟਿਆਲਾ ਵਿਖੇ ਨਜਾਇਜ਼ ਦੁਕਾਨਾਂ ‘ਤੇ ਚੱਲਿਆ ਬੁਲਡੋਜ਼ਰ, ਮੇਅਰ ਸੰਜੀਵ ਬਿੱਟੂ ਨੇ ਕੀਤਾ ਵਿਰੋਧ

ਪਟਿਆਲਾ 09 ਸਤੰਬਰ 2022: ਪੰਜਾਬ ਸਰਕਾਰ ਵੱਲੋਂ ਜਿੱਥੇ ਪੰਚਾਇਤੀ ਜ਼ਮੀਨਾਂ ‘ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾ ਰਿਹਾ ਹੈ | ਉਥੇ ਹੀ ਹੁਣ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਵਿੱਚ ਨਾਜਾਇਜ਼ ਉਸਾਰੀਆਂ ‘ਤੇ ਵੀ ਬੁਲਡੋਜ਼ਰ ਚਲਾਉਣਾ ਸ਼ੁਰੂ ਕਰ ਦਿੱਤਾ ਹੈ | ਜਿਸ ਦੇ ਚੱਲਦਿਆਂ ਪਟਿਆਲਾ (Patiala) ਦੇ ਸੀਆਈਏ ਸਟਾਫ਼ ਨਜ਼ਦੀਕ ਕਾਂਗਰਸ ਸਰਕਾਰ ਵੇਲੇ ਬਣੀਆਂ ਚਾਰ ਦੁਕਾਨਾਂ ਤੇ ਅੱਜ ਬੁਲਡੋਜ਼ਰ ਫੇਰ ਦਿੱਤਾ ਗਿਆ | ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਆਦੇਸ਼ਾਂ ਤੋਂ ਬਾਅਦ ਕਾਰਵਾਈ ਕੀਤੀ ਹੈ |

ਇਸ ਕਾਰਵਾਈ ਦੇ ਖ਼ਿਲਾਫ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਨੇ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਧਰਨੇ ਉੱਤੇ ਬੈਠ ਗਏ ਹਨ। ਜਾਣਕਾਰੀ ਅਨੁਸਾਰ ਅੱਜ ਡਿਪਟੀ ਕਮਿਸ਼ਨਰ ਵਲੋਂ ਡੇਰੇ ਦੀ ਜਮੀਨ ਉੱਥੇPunjab government, ਬਣੀਆਂ ਚਾਰ ਕਥਿਤ ਨਜਾਇਜ ਦੁਕਾਨਾਂ ਉੱਤੇ ਕਾਰਵਾਈ ਲਈ ਟੀਮ ਨੂੰ ਅਮਲੇ ਸਮੇਤ ਸੀਆਈਏ ਸਟਾਫ ਕੋਲ ਭੇਜਿਆ ਗਿਆ, ਜਿੱਥੇ ਦੁਕਾਨਾਂ ਦੇ ਮਾਲਕ ਕੌਂਸਲਰ ਹਰੀਸ਼ ਕਪੂਰ ਵਲੋਂ ਇਸਦਾ ਵਿਰੋਧ ਕੀਤਾ ਗਿਆ |

ਇੱਥੇ ਹੀ ਬੱਸ ਨਹੀਂ ਜਦੋਂ ਕਾਰਵਾਈ ਦੀ ਖ਼ਬਰ ਮੇਅਰ ਪਟਿਆਲਾ ਤੱਕ ਪਹੁੰਚੀ, ਤਾਂ ਉਹ ਵੀ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਕਾਰਵਾਈ ਦਾ ਵਿਰੋਧ ਕਰਦੇ ਹੋਏ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕਰਦਿਆਂ ਇਸ ਨੂੰ ਬਦਲਾਖੋਰੀ ਦੀ ਸਿਆਸਤ ਦੱਸਿਆ ਅਤੇ ਮੇਅਰ ਸੰਜੀਵ ਬਿੱਟੂ ਅਧਿਕਾਰੀਆਂ ਨੂੰ ਡੇਰੇ ਦੀਆਂ ਜ਼ਮੀਨਾਂ ਉੱਤੇ ਬਣੇ ਫਾਰਮ ਹਾਊਸਾਂ ਉੱਤੇ ਕਰਵਾਈ ਕਰਨ ਦੀ ਗੱਲ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਉੱਤੇ ਪੰਜਾਬ ਸਰਕਾਰ ਬੁਲਡੋਜਰ ਚਲਾ ਰਹੀ ਬਾਕੀ ਵੱਡੀਆਂ ਬਿਲਡਿੰਗਾਂ ਕਿਉਂ ਨਹੀ |

ਜਿਕਰਯੋਗ ਹੈ ਕਿ ਕਾਂਗਰਸ ਸਰਕਾਰ ਵੇਲੇ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਦੇਖ ਰੇਖ ਹੇਠ ਇਹਨਾਂ ਦੁਕਾਨਾਂ ਦੀ ਉਸਾਰੀ ਕੀਤੀ ਗਈ ਸੀ ਅਤੇ ਸ਼ਹਿਰ ਵਿਚ ਹੋਰ ਵੀ ਉਸਾਰੀਆਂ ਧੜੱਲੇ ਨਾਲ ਕੀਤੀਆਂ ਗਈਆਂ ਅਤੇ ਉਸ ਸਮੇਂ ਆਪ ਪਾਰਟੀ ਦੇ ਆਗੂਆਂ ਵਲੋਂ ਮੇਅਰ ਸੰਜੀਵ ਬਿੱਟੂ ਤੇ ਲਗਾਤਾਰ ਨਜ਼ਾਇਜ ਉਸਾਰੀਆਂ ਕਰਵਾਉਣ ਦੇ ਦੋਸ਼ ਵੀ ਲਗਾਏ ਜਾਂਦੇ ਰਹੇ ਹਨ |

ਪਰ ਅੱਜ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਸਾਹਮਣੇ ਹੀ ਉਸ ਦੇ ਕਾਰਜਕਾਲ ਦੌਰਾਨ ਬਣੀਆਂ ਦੁਕਾਨਾਂ ਤੇ ਬੁਲਡੋਜ਼ਰ ਫੇਰ ਦਿੱਤਾ ਗਿਆ ਤੇ ਉਹ ਇਸ ਕਾਰਵਾਈ ਦਾ ਲਗਾਤਾਰ ਵਿਰੋਧ ਕਰਦੇ ਨਜ਼ਰ ਆਏ ਉਥੇ ਹੀ ਜਦੋਂ ਇਨ੍ਹਾਂ ਦੁਕਾਨਾਂ ਦੀ ਉਸਾਰੀ ਹੋ ਰਹੀ ਸੀ ਤਾਂ ਮੇਅਰ ਸੰਜੀਵ ਸ਼ਰਮਾ ਬਿੱਟੂ ਤੋਂ ਇਨ੍ਹਾਂ ਨਾਜਾਇਜ਼ ਦੁਕਾਨਾਂ ਬਾਰੇ ਸਵਾਲ ਕੀਤੇ ਜਾਂਦੇ ਸੀ ਤਾਂ ਉਹ ਪੱਤਰਕਾਰਾਂ ਨੂੰ ਹੀ ਉਲਟਾ ਪਾਠ ਪੜ੍ਹਾਉਂਦੇ ਨਜ਼ਰ ਆਉਂਦੇ ਸਨ |

ਇਸ ਮੌਕੇ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਨਗਰ ਨਿਗਮ ਦੀ ਟੀਮ ਨੇ ਕਾਰਵਾਈ ਕਰਦਿਆਂ ਦੁਕਾਨਾਂ ਉੱਤੇ ਬੋਲਡੋਜਰ ਚਲਾ ਦਿੱਤਾ। ਦੁਕਾਨਾਂ ਅੰਦਰ ਪਿਆ ਸਮਾਨ ਬਹਾਰ ਕੱਢਿਆ ਗਿਆ ਅਤੇ ਉਸ ਤੋਂ ਬਾਅਦ ਕਾਰਵਾਈ ਵੀ ਕੀਤੀ ਗਈ। ਅਧਿਕਾਰੀਆਂ ਨੇ ਮੇਅਰ ਦੀ ਇਕ ਨਹੀਂ ਸੁਣੀ ਅਤੇ ਜੋ ਕਾਰਵਾਈ ਕਰਨ ਆਏ ਉਨ੍ਹਾਂ ਨੂੰ ਪੂਰਾ ਕੀਤਾ। ਉੱਥੇ ਹੀ ਮੇਅਰ ਸੰਜੀਵ ਕੁਮਾਰ ਇਸ ਕਾਰਵਾਈ ਨੂੰ ਲੈ ਕੇ ਧਰਨੇ ਤੇ ਬੈਠ ਗਏ ਅਤੇ ਇਨਸਾਫ ਦੀ ਮੰਗ ਕੀਤੀ ਹਰੀਸ਼ ਕਪੂਰ ਨੇ ਕਾਰਵਾਈ ਦੇ ਖ਼ਿਲਾਫ ਬੋਲਦਿਆਂ ਕਿਹਾ ਕਿ ਇਹ ਬਦਲਾਖੋਰੀ ਦੀ ਨੀਤੀ ਹੈ।

Scroll to Top