Site icon TheUnmute.com

ਲੁਧਿਆਣਾ ‘ਚ ਨ.ਸ਼ਾ ਤ.ਸ.ਕ.ਰ ਦੇ ਘਰ ਚੱਲਿਆ ਬੁਲਡੋਜ਼ਰ, ਪਿੰਡ ਦੇ ਲੋਕਾਂ ਵੰਡੇ ਲੱਡੂ

18 ਮਾਰਚ 2025: ਪੰਜਾਬ ਸਰਕਾਰ (punjab sarkar) ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਲੁਧਿਆਣਾ (ludhiana) ਦੇਹਾਤ ਪੁਲਿਸ ਨੇ ਰਾਏਕੋਟ ਦੇ ਪਿੰਡ ਬੁਰਜ ਹਰੀ ਸਿੰਘ ਵਿੱਚ ਇੱਕ ਨਸ਼ਾ ਤਸਕਰ (drug smuggler) ਦੇ ਘਰ ਨੂੰ ਬੁਲਡੋਜ਼ (Bulldoze) ਕੀਤਾ ਹੈ। ਪੂਰੇ ਇਲਾਕੇ ‘ਚ ਵੱਡੀ ਗਿਣਤੀ ‘ਚ ਪੁਲਸ ਬਲ ਤਾਇਨਾਤ ਹਨ। ਜਦੋਂ ਨਸ਼ਾ ਤਸਕਰਾਂ ਦਾ ਘਰ ਢਾਹਿਆ ਗਿਆ ਤਾਂ ਪਿੰਡ ਦੇ ਲੋਕਾਂ ਨੇ ਲੱਡੂ ਵੀ ਵੰਡੇ।

ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਪਹਿਲਾਂ ਨਸ਼ੇ ਅੰਨ੍ਹੇਵਾਹ ਵਿਕਦੇ ਸਨ ਪਰ ਹੁਣ ਇਸ ’ਤੇ ਕਾਫੀ ਹੱਦ ਤੱਕ ਕਾਬੂ ਹੋਣਾ ਸ਼ੁਰੂ ਹੋ ਗਿਆ ਹੈ।

ਕਬੱਡੀ ਖਿਡਾਰੀ ਗੁਰਜੀਤ ਸਿੰਘ ਨੇ ਕਿਹਾ…

ਜਾਣਕਾਰੀ ਦਿੰਦਿਆਂ ਕਬੱਡੀ ਖਿਡਾਰੀ ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਿੰਡ ਵਿੱਚ ਕਈ ਵਾਰ ਵੋਟਾਂ ਪੈ ਚੁੱਕੀਆਂ ਹਨ ਪਰ ਇਨ੍ਹਾਂ ਨਸ਼ਾ ਤਸਕਰਾਂ ਨੂੰ ਕਿਸੇ ਦਾ ਡਰ ਨਹੀਂ ਹੈ। ਮੇਰੇ ‘ਤੇ ਵੀ ਕਈ ਵਾਰ ਹਮਲਾ ਹੋਇਆ। ਅੱਜ ਪੁਲਿਸ ਅਤੇ ਸਰਕਾਰ ਵੱਲੋਂ ਕੀਤੀ ਗਈ ਸਖ਼ਤ ਕਾਰਵਾਈ ਤੋਂ ਪਿੰਡ ਦੇ ਲੋਕ ਖੁਸ਼ ਹਨ।

ਐਸਐਸਪੀ ਅੰਕੁਰ ਗੁਪਤਾ (ankur gupta) ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਅੱਜ ਇਹ ਕਾਰਵਾਈ ਕੀਤੀ ਗਈ ਹੈ। ਨਸ਼ਾ ਤਸਕਰਾਂ ਨੇ ਪੰਚਾਇਤੀ ਥਾਂ ’ਤੇ ਤਿੰਨ ਮੰਜ਼ਿਲਾ ਮਕਾਨ ਬਣਾ ਲਿਆ ਸੀ। ਇਸ ਘਰ ਦੇ 4 ਲੋਕਾਂ ਖਿਲਾਫ 26 ਕੇਸ ਦਰਜ ਹਨ।

Read More: War on drugs: ਪੰਜਾਬ ਪੁਲਿਸ ਵੱਲੋਂ 15ਵੇਂ ਦਿਨ 557 ਥਾਵਾਂ ‘ਤੇ ਛਾਪੇਮਾਰੀ, 114 ਨਸ਼ਾ ਤਸਕਰ ਕਾਬੂ

 

Exit mobile version