July 7, 2024 5:47 pm
Paharganj

ਦਿੱਲੀ ਦੇ ਪਹਾੜਗੰਜ ਇਲਾਕੇ ‘ਚ ਇਮਾਰਤ ਡਿੱਗੀ, ਕਈ ਲੋਕਾਂ ਦੇ ਦਬੇ ਹੋਣ ਦੀ ਸੰਭਾਵਨਾ

ਚੰਡੀਗੜ੍ਹ 16 ਜੂਨ 2022: ਰਾਜਧਾਨੀ ਦਿੱਲੀ ‘ਚ ਹਾਦਸਾ ਵਾਪਰਿਆ ਹੈ ਪਹਾੜਗੰਜ (Paharganj) ਇਲਾਕੇ ਵਿੱਚ ਇੱਕ ਇਮਾਰਤ ਡਿੱਗ ਗਈ ਹੈ। ਇਹ ਘਟਨਾ ਰਾਤ 8.40 ਵਜੇ ਦੀ ਦੱਸੀ ਜਾ ਰਹੀ ਹੈ। ਇਸ ਦੌਰਾਨ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ।

ਪ੍ਰਾਪਤ ਜਾਣਕਰੀ ਅਨੁਸਾਰ ਹੁਣ ਤੱਕ ਇੱਕ 3 ਸਾਲ ਦੀ ਬੱਚੀ ਅਤੇ ਦੋ ਲੜਕੀਆਂ ਨੂੰ ਬਚਾ ਲਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਕਿੰਨੇ ਲੋਕ ਅਜੇ ਵੀ ਦੱਬੇ ਹੋਏ ਹਨ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਰਾਹਤ ਅਤੇ ਬਚਾਅ ਕੰਮ ਜਾਰੀ ਹੈ।