July 8, 2024 2:50 am
Budget session

Budget Session: ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ 14 ਮਾਰਚ ਤੋਂ ਹੋਵੇਗਾ ਮੁੜ ਸ਼ੁਰੂ

ਚੰਡੀਗ੍ਹੜ 12 ਮਾਰਚ 2022: ਸੰਸਦ ਦੇ ਬਜਟ ਸੈਸ਼ਨ (Budget session) ਦਾ ਦੂਜਾ ਪੜਾਅ  14 ਮਾਰਚ ਤੋਂ ਮੁੜ ਸ਼ੁਰੂ ਹੋਵੇਗਾ| ਇਸ ਦੌਰਾਨ ਕੁੱਲ 19 ਬੈਠਕਾਂ ਕੀਤੀਆਂ ਜਾਣਗੀਆਂ। ਇਸ ਦੌਰਾਨ ਦੋਵਾਂ ਸਦਨਾਂ ਦਾ ਟਾਈਮ ਟੇਬਲ ਬਦਲ ਦਿੱਤਾ ਗਿਆ ਹੈ। ਦੋਵੇਂ ਸਦਨਾਂ ਦੀ ਕਾਰਵਾਈ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ। ਰਾਜ ਸਭਾ ਨੂੰ ਸੈਸ਼ਨ ਦੇ ਦੂਜੇ ਪੜਾਅ ਦੌਰਾਨ ਪਹਿਲਾਂ ਤੋਂ ਨਿਰਧਾਰਤ ਸਮੇਂ ਤੋਂ 19 ਘੰਟੇ ਵਾਧੂ ਮਿਲਣਗੇ। ਇਹ ਫੈਸਲਾ ਰਾਜ ਸਭਾ ਦੇ ਚੇਅਰਮੈਨ ਅਤੇ ਲੋਕ ਸਭਾ ਦੇ ਸਪੀਕਰ ਦੀ ਬੈਠਕ ‘ਚ ਲਿਆ ਗਿਆ। ਬਜਟ ਸੈਸ਼ਨ ਦੇ ਦੂਜੇ ਪੜਾਅ ‘ਚ ਇਹ ਫੈਸਲਾ ਕੀਤਾ ਗਿਆ ਹੈ ਕਿ ਦੋਵੇਂ ਸਦਨ ਚੈਂਬਰਾਂ ਅਤੇ ਗੈਲਰੀਆਂ ਦੀ ਵਰਤੋਂ ਕਰਨਗੇ, ਜਿਵੇਂ ਕਿ ਪਹਿਲਾਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ……

                                   ਕੁਝ ਇਸ ਤਰ੍ਹਾਂ ਹੋਵੇਗੀ ਬੈਠਣ ਦੀ ਵਿਵਸਥਾ

ਇਸ ਸਮੇਂ ਰਾਜ ਸਭਾ ‘ਚ ਕੁੱਲ ਮੈਂਬਰਾਂ ਦੀ ਗਿਣਤੀ 237 ਹੈ। ਜਿਸ ‘ਚ ਕੁੱਲ 245 ਸੰਸਦ ਮੈਂਬਰਾਂ ‘ਚੋਂ ਅੱਠ ਅਸਾਮੀਆਂ ਖਾਲੀ ਹਨ। 139 (+3) ਸੰਸਦ ਮੈਂਬਰਾਂ ਨੂੰ ਚੈਂਬਰ ‘ਚ ਬਿਠਾਇਆ ਜਾਵੇਗਾ ਜਦੋਂ ਕਿ ਹੋਰ 98 ਇੱਕ ਨਿਸ਼ਚਿਤ ਸਮੇਂ ‘ਤੇ ਗੈਲਰੀ ‘ਚ ਬੈਠਣਗੇ। ਇਸੇ ਤਰ੍ਹਾਂ ਲੋਕ ਸਭਾ ਦੇ ਕੁੱਲ 538 ਮੈਂਬਰ ਹਨ, ਜਿਨ੍ਹਾਂ ‘ਚੋਂ ਪ੍ਰਧਾਨ ਮੰਤਰੀ ਸਮੇਤ 282 ਮੈਂਬਰ ਚੈਂਬਰ ‘ਚ ਬੈਠ ਸਕਦੇ ਹਨ, ਜਦਕਿ ਬਾਕੀ 258 ਇਕ ਨਿਸ਼ਚਿਤ ਸਮੇਂ ‘ਤੇ ਗੈਲਰੀਆਂ ‘ਚ ਬੈਠ ਸਕਦੇ ਹਨ।

                               ਮੀਡੀਆ ਅਤੇ ਨਾਗਰਿਕਾਂ ਲਈ ਵੀ ਦਿਸ਼ਾ-ਨਿਰਦੇਸ਼

ਇਸ ਤੋਂ ਇਲਾਵਾ ਪ੍ਰੈਸ ਗੈਲਰੀ ‘ਚ ਸੀਮਤ ਬੈਠਣ ਦੀ ਸਮਰੱਥਾ ਦੇ ਨਾਲ ਮੀਡੀਆ ਲਈ ਪਹਿਲਾਂ ਵਾਂਗ ਹੀ ਪਾਬੰਦੀਆਂ ਜਾਰੀ ਰਹਿਣਗੀਆਂ। ਦੋਵਾਂ ਸਦਨਾਂ ਦੀ ਕਾਰਵਾਈ ਦੇਖਣ ਲਈ ਕਿਸੇ ਹੋਰ ਨਾਗਰਿਕ ਦੇ ਦਾਖਲੇ ‘ਤੇ ਰੋਕ ਰਹੇਗੀ।