Site icon TheUnmute.com

ਬਜਟ ਸਮਾਜ ਦੇ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ: PM ਨਰਿੰਦਰ ਮੋਦੀ

Narendra Modi

ਚੰਡੀਗੜ੍ਹ, 22 ਜੁਲਾਈ 2024: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਬਜਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਖੁਸ਼ੀ ਜ਼ਾਹਿਰ ਕੀਤੀ ਹੈ | ਪੀਐੱਮ ਮੋਦੀ ਨੇ ਬਜਟ ‘ਚ ਪੇਸ਼ ਤਜਵੀਜ਼ਾਂ ‘ਤੇ ਆਪਣੀ ਪ੍ਰਕਿਰਿਆ ਦਿੰਦਿਆਂ ਕਿਹਾ ਕਿ ਇਸ ਬਜਟ ‘ਚ ਸਮਾਜ ਦੇ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ | ਇਹ ਬਜਟ ਦੇਸ਼ ਨੂੰ ਖੁਸ਼ਹਾਲੀ ਵੱਲ ਲੈ ਜਾਵੇਗਾ |

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਜਟ ਕਿਸਾਨਾਂ ਅਤੇ ਨੌਜਵਾਨਾਂ ਨੂੰ ਤਰੱਕੀ ਦੇ ਰਾਹ ‘ਤੇ ਲੈ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ‘ਚ 25 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆਏ ਹਨ। ਇਹ ਉਨ੍ਹਾਂ ਦੀ ਆਰਥਿਕ ਤਰੱਕੀ ਲਈ ਬਜਟ ਹੈ। ਇਹ ਅਜਿਹਾ ਬਜਟ ਹੈ ਜੋ ਨੌਜਵਾਨਾਂ ਨੂੰ ਅਣਗਿਣਤ ਮੌਕੇ ਪ੍ਰਦਾਨ ਕਰੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਇਹ ਬਜਟ ਮੱਧ ਵਰਗ ਨੂੰ ਨਵੀਂ ਤਾਕਤ ਦੇਣ ਦਾ ਕੰਮ ਕਰੇਗਾ। ਇਸਦੇ ਨਾਲ ਹੀ ਕਬਾਇਲੀ ਸਮਾਜ, ਦਲਿਤਾਂ ਅਤੇ ਪਛੜੇ ਲੋਕਾਂ ਦੇ ਸਸ਼ਕਤੀਕਰਨ ਲਈ ਮਜ਼ਬੂਤ ​​ਯੋਜਨਾਵਾਂ ਲੈ ਕੇ ਆਇਆ ਹੈ। ਇਸ ਬਜਟ ਨਾਲ ਵਪਾਰੀਆਂ ਅਤੇ ਛੋਟੇ ਉਦਯੋਗਾਂ ਨੂੰ ਤਰੱਕੀ ਦਾ ਨਵਾਂ ਰਾਹ ਮਿਲੇਗਾ। ਬਜਟ ‘ਚ ਬੁਨਿਆਦੀ ਢਾਂਚੇ ਅਤੇ ਉਤਪਾਦਨ ‘ਤੇ ਵੀ ਜ਼ੋਰ ਦਿੱਤਾ ਗਿਆ ਹੈ । ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਪੈਦਾ ਕਰਨਾ ਸਾਡੀ ਸਰਕਾਰ ਦੀ ਪਛਾਣ ਰਹੀ ਹੈ।

Exit mobile version