Site icon TheUnmute.com

Budget: ਸੰਸਦ ‘ਚ ਅੱਜ ਬਜਟ ‘ਤੇ ਹੰਗਾਮੇ ਦੇ ਆਸਾਰ, ਸੱਤਾਧਿਰ ਵੱਲੋਂ ਵਿਰੋਧੀ ਧਿਰ ਨੂੰ ਸਾਰਥਕ ਚਰਚਾ ਦੀ ਅਪੀਲ

Budget

ਚੰਡੀਗੜ੍ਹ, 25 ਜੁਲਾਈ 2024: ਸੰਸਦ ਦੇ ਮਾਨਸੂਨ ਇਜਲਾਸ ‘ਚ ਅੱਜ ਬਜਟ (Budget) ‘ਤੇ ਚਰਚਾ ਦਾ ਦੂਜਾ ਦਿਨ ਹੈ | ਸੱਤਾਧਿਰ ਨੇ ਪਹਿਲਾਂ ਹੀ ਵਿਰੋਧੀ ਧਿਰ ਨੂੰ ਇਸ ਸਬੰਧੀ ਸਾਰਥਕ ਚਰਚਾ ਲਈ ਅਪੀਲ ਕਰ ਚੁੱਕੀ ਹੈ। ਹਾਲਾਂਕਿ, ਇੰਡੀਆ ਗਠਜੋੜ ਦੀਆਂ ਸਮੂਹ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਕੇਂਦਰੀ ਬਜਟ ‘ਚ ਵਿਰੋਧੀ ਪਾਰਟੀਆਂ ਦੁਆਰਾ ਸ਼ਾਸਨ ਵਾਲੇ ਸੂਬਿਆਂ ਨਾਲ ਵਿਤਕਰਾ ਅਤੇ ਬੇਇਨਸਾਫੀ ਦਾ ਦੋਸ਼ ਲਗਾ ਕੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ।

ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ, “ਇਹ ਮਾਨਸੂਨ ਸੈਸ਼ਨ ਹੈ ਅਤੇ ਇੱਕ ਤਰ੍ਹਾਂ ਨਾਲ ਇਹ ਬਜਟ (Budget) ਸੈਸ਼ਨ ਹੈ। ਇਸ ਸੈਸ਼ਨ ‘ਚ ਜੋ ਬਜਟ ਪੇਸ਼ ਕੀਤਾ ਗਿਆ ਸੀ, ਕੱਲ੍ਹ ਬਜਟ ‘ਤੇ ਚਰਚਾ ਦਾ ਪਹਿਲਾ ਦਿਨ ਸੀ। ਉਨ੍ਹਾਂ ਕਿਹਾ ਕਿ ਇਸ ‘ਤੇ ਸਾਰਥਕ ਚਰਚਾ ਹੋਣੀ ਚਾਹੀਦੀ ਹੈ, ਪਰ ਜਿਸ ਤਰੀਕੇ ਨਾਲ ਵਿਰੋਧੀ ਧਿਰ ਦੇ ਕੁਝ ਆਗੂਆਂ ਨੇ ਬਜਟ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਨੇ ਜੋ ਭਾਸ਼ਣ ਦਿੱਤਾ, ਉਸ ਨੇ ਬਜਟ ਸੈਸ਼ਨ ਦੀ ਮਰਿਆਦਾ ਨੂੰ ਘਟਾ ਕੇ ਸਦਨ ਦਾ ਅਪਮਾਨ ਕੀਤਾ ਹੈ।

Exit mobile version