Site icon TheUnmute.com

BSP ਨੇ ਪਟਿਆਲਾ ਲੋਕ ਸਭਾ ਸੀਟ ਤੋਂ ਜਗਜੀਤ ਸਿੰਘ ਛੜਬੜ੍ਹ ਨੂੰ ਉਮੀਦਵਾਰ ਐਲਾਨਿਆ

Jagjit Singh Chharbar

ਚੰਡੀਗੜ੍ਹ, 13 ਅਪ੍ਰੈਲ 2024: ਬਹੁਜਨ ਸਮਾਜ ਪਾਰਟੀ (BSP) ਨੇ ਪੰਜਾਬ ‘ਚ ਲੋਕ ਸਭਾ ਚੋਣਾਂ ਲਈ ਇੱਕ ਹੋਰ ਉਮੀਦਵਾਰ ਦਾ ਐਲਾਨ ਕੀਤਾ ਹੈ | ਇੰਚਾਰਜ ਰਣਧੀਰ ਸਿੰਘ ਬੈਨੀਵਾਲ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਬਸਪਾ ਦੇ ਲੋਕ ਸਭਾ ਪਟਿਆਲਾ ਤੋਂ ਉਮੀਦਵਾਰ ਜਗਜੀਤ ਸਿੰਘ ਛੜਬੜ੍ਹ (Jagjit Singh Chharbar) ਹੋਣਗੇ। ਕੇਂਦਰੀ ਕੋਆਰਡੀਨੇਟਰ ਬੈਣੀਵਾਲ ਨੇ ਕਿਹਾ ਕਿ ਛੇਤੀ ਹੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਉਮੀਦਵਾਰ ਘੋਸ਼ਿਤ ਕਰ ਦਿੱਤੇ ਜਾਣਗੇ |

ਇਸ ਮੌਕੇ ਬਸਪਾ (BSP) ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪਟਿਆਲਾ ਲੋਕ ਸਭਾ ਦੀ ਰਜਵਾੜਾਸ਼ਾਹੀ ਦਾ ਮੁਕਾਬਲਾ ਪੰਥਕ ਚੇਹਰਾ ਬਸਪਾ ਉਮੀਦਵਾਰ ਜਗਜੀਤ ਛੜਬੜ ਕਰਨਗੇ । ਗੜ੍ਹੀ ਨੇ ਦੱਸਿਆ ਕਿ ਬਸਪਾ ਦੇ ਇਸ ਐਲਾਨ ਨਾਲ ਹੁਣ ਤੱਕ ਚਾਰ ਉਮੀਦਵਾਰਾਂ ਦਾ ਐਲਾਨ ਬਸਪਾ ਵਲੋਂ ਕੀਤਾ ਜਾ ਚੁੱਕਾ ਹੈ, ਜਿਸ ਵਿਚ ਪਹਿਲਾਂ ਤੋਂ ਹੁਸ਼ਿਆਰਪੁਰ ਤੋਂ ਰਾਕੇਸ਼ ਕੁਮਾਰ ਸੁੰਮਨ, ਫਿਰੋਜ਼ਪੁਰ ਤੋਂ ਸੁਰਿੰਦਰ ਕੰਬੋਜ਼, ਸੰਗਰੂਰ ਤੋਂ ਡਾ. ਮੱਖਣ ਸਿੰਘ ਦੇ ਨਾਮ ਦਾ ਐਲਾਨ ਹੋ ਚੁੱਕਾ ਹੈ।

Exit mobile version