ਚੰਡੀਗੜ੍ਹ, 15 ਜੁਲਾਈ 2024: ਪ੍ਰਾਈਵੇਟ ਟੈਲੀਕਾਮ ਵੋਡਾਫੋਨ ਆਈਡਿਆ, ਏਅਰਟੈੱਲ ਅਤੇ ਜੀਓ ਕੰਪਨੀਆਂ ਨੇ ਹਾਲ ਹੀ ‘ਚ ਆਪਣੇ ਰੀਚਾਰਜ ਪਲਾਨ ਨੂੰ 25 ਫੀਸਦੀ ਮਹਿੰਗਾ ਕਰਕੇ ਗ੍ਰਾਹਕਾਂ ਨੂੰ ਵੱਡਾ ਝਟਕਾ ਦਿੱਤਾ | ਇਸ ਦੌਰਾਨ BSNL ਵੱਲੋਂ ਲਗਾਤਾਰ ਨਵੇਂ ਪਲਾਨ ਪੇਸ਼ ਕੀਤੇ ਜਾ ਰਹੇ ਹਨ।
ਬੀ.ਐੱਸ.ਐਨ.ਐੱਲ ਨੇ ਪ੍ਰਾਈਵੇਟ ਕੰਪਨੀਆਂ ਨਾਲ ਮੁਕਾਬਲਾ ਕਰਨ ਲਈ ਇੱਕ ਸਸਤਾ ਪਲਾਨ ਲਾਂਚ ਕੀਤਾ ਹੈ | BSNL ਨੇ 2399 ਰੁਪਏ ਦਾ ਪਲਾਨ ਲਾਂਚ ਕੀਤਾ ਹੈ ਜਿਸ ਦੀ ਵੈਧਤਾ 365 ਦਿਨਾਂ ਦੀ ਹੈ। ਇਸ ਮੁਤਾਬਕ ਤੁਹਾਨੂੰ ਹਰ ਮਹੀਨੇ ਸਿਰਫ 200 ਰੁਪਏ ਖਰਚ ਕਰਨੇ ਪੈਣਗੇ। ਇਸ ਪਲਾਨ ਨਾਲ ਤੁਹਾਨੂੰ ਪ੍ਰਤੀ ਦਿਨ 100 ਮੈਸੇਜ ਅਤੇ 2 ਜੀਬੀ ਹਾਈ ਸਪੀਡ ਡਾਟਾ ਪ੍ਰਤੀ ਦਿਨ ਮਿਲੇਗਾ।
ਇਸ ਤੋਂ ਇਲਾਵਾ BSNL ਦੇ ਇਸ ਪਲਾਨ ‘ਚ ਅਨਲਿਮਟਿਡ ਕਾਲਿੰਗ ਵੀ ਮਿਲੇਗੀ ਜੋ ਕਿ ਸਾਰੇ ਨੈੱਟਵਰਕ ਲਈ ਹੋਵੇਗੀ। ਇਸ ਪਲਾਨ ‘ਚ ਜ਼ਿੰਗ ਮਿਊਜ਼ਿਕ ਐਪ ਦੀ ਸਬਸਕ੍ਰਿਪਸ਼ਨ, BSNL ਟਿਊਨਸ, ਹਾਰਡੀ ਗੇਮ ਆਦਿ ਦੀ ਸਬਸਕ੍ਰਿਪਸ਼ਨ ਵੀ ਉਪਲਬੱਧ ਹੈ।