Site icon TheUnmute.com

BSNL 4G: BSNL ਸਤੰਬਰ 2022 ਤੱਕ ਭਾਰਤ ਵਿੱਚ ਕਰ ਸਕਦੇ 4ਜੀ ਲਾਂਚ

Communications Corporation of India Limited

ਚੰਡੀਗੜ੍ਹ 04 ਦਸੰਬਰ 2021:ਭਾਰਤੀ ਗ੍ਰਾਹਕਾਂ ਨੂੰ ਅੱਜ ਇਕ ਰਾਹਤ ਵਾਲੀ ਖ਼ਬਰ ਆਈ ਹੈ |ਰਿਲਾਇੰਸ ਜੀਓ,ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਨੇ ਆਪਣੇ ਪ੍ਰੀਪੇਡ ਪਲਾਨ 25 ਫੀਸਦੀ ਤਕ ਮਹਿੰਗੇ ਕੀਤੇ ਹਨ। ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੇ ਇਸ ਫੈਸਲੇ ਤੋਂ ਬਾਅਦ ਗਾਹਕਾ ਨਿਰਾਸ਼ ਹਨ |ਭਾਰਤੀ ਸੰਚਾਰ ਨਿਗਮ ਲਿਮਿਟੇਡ (BSNL) ਸਤੰਬਰ 2022ਵਿੱਚ ਆਪਣੀਆਂ 4G ਸੇਵਾਵਾਂ ਨੂੰ ਰੋਲ ਆਊਟ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਇਸ ਬਾਰੇ ਸੰਸਦ ਨੂੰ ਬੁੱਧਵਾਰ ਨੂੰ ਦੱਸਿਆ ਗਿਆ। ਦੇਵਸਿੰਘ ਚੌਹਾਨ ਨੇ ਕਿਹਾ, “ਬੀਐਸਐਨਐਲ (BSNL)ਨੇ ਅੰਦਾਜ਼ਾ ਲਗਾਇਆ ਹੈ ਕਿ ਪੈਨ-ਇੰਡੀਆ 4ਜੀ ਰੋਲਆਊਟ ਨਾਲ ਪਹਿਲੇ ਸਾਲ ਵਿੱਚ ਲਗਭਗ 900 ਕਰੋੜ ਰੁਪਏ ਦੇ ਵਾਧੇ ਦੀ ਉਮੀਦ ਹੈ|ਭਾਰਤ ‘ਚ BSNL ਦੀ 4G ਸਰਵਿਸ ਨਿੱਜੀਆਂ ਕੰਪਨੀਆਂ ਲਈ ਇੱਕ ਵੱਡੀ ਚੁਣੌਤੀ ਹੋਵੇਗੀ।
ਦਸਿਆ ਜਾ ਰਿਹਾ ਹੈ ਕਿ ਕੁੱਝ ਦਿਨ ਪਹਿਲਾਂ ਹੀ BSNL ਨੂੰ 4G ਅਪਗ੍ਰੇਡੇਸ਼ਨ ਲਈ ਨੈਸ਼ਨਲ ਸਕਿਓਰਿਟੀ ਕਾਊਂਸਿਲ ਸੈਕ੍ਰੇਟੇਰੀਏਟ (NSCS) ਵਲੋਂ ਮਨਜ਼ੂਰੀ ਮਿਲੀ ਚੁੱਕੀ ਹੈ| ਭਾਰਤ 4G ਲਈ ਨੋਕੀਆ ਦੇ ਪਾਰਟਸ ਦੇ ਇਸਤੇਮਾਲ ਨਹੀਂ ਕਰੇਗੀ । ਭਾਰਤ ਸਰਕਾਰ ਚਾਹੁੰਦੀ ਹੈ ਕਿ BSNL 4G ਲਈ ਪੂਰੀ ਤਰ੍ਹਾਂ ਮੇਡ-ਇਨ-ਇੰਡੀਆ ਪਾਰਟਸ ਦਾ ਇਸਤੇਮਾਲ ਹੋਵੇ।

Exit mobile version