Site icon TheUnmute.com

ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀਐਸਐਫ਼ ਮਹਿਲਾ ਜਵਾਨਾਂ ਨੇ ਡਰੋਨ ਕੀਤਾ ਢੇਰ, ਹੈਰੋਇਨ ਦੀ ਖੇਪ ਜ਼ਬਤ

BSF

ਚੰਡੀਗੜ੍ਹ 29 ਨਵੰਬਰ 2022: ਭਾਰਤੀ ਸੀਮਾ ਸੁਰੱਖਿਆ ਬਲ (BSF) ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਆਏ ਇੱਕ ਡਰੋਨ ਨੂੰ ਡੇਗਣ ਵਿੱਚ ਸਫਲਤਾ ਹਾਸਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ 2 ਮਹਿਲਾ ਬੀਐਸਐਫ ਜਵਾਨ ਹਨ ਜਿਨ੍ਹਾਂ ਨੇ ਡਰੋਨ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ । ਡਰੋਨ ਦੇ ਨਾਲ ਹੀ ਬੀਐਸਐਫ ਨੇ ਹੈਰੋਇਨ ਦੀ ਇੱਕ ਖੇਪ ਵੀ ਜ਼ਬਤ ਕੀਤੀ ਹੈ। ਫਿਲਹਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਅੰਮ੍ਰਿਤਸਰ ਦੇ ਰਮਦਾਸ ਸੈਕਟਰ ਅਧੀਨ ਪੈਂਦੇ ਬੀਓਪੀ ਦਰਿਆ ਮੂਸਾ ਪਿੰਡ ਚਾਹਰਪੁਰ ਵਿੱਚ ਰਾਤ ਕਰੀਬ 11 ਵਜੇ ਡਰੋਨ ਦੀ ਹਲਚਲ ਦਿਖਾਈ ਦਿੱਤੀ । ਬੀਐਸਐਫ ਦੀਆਂ ਮਹਿਲਾ ਕਾਂਸਟੇਬਲਾਂ ਪ੍ਰੀਤੀ ਅਤੇ ਭਾਗਿਆਸ਼੍ਰੀ ਇਸ ਦੌਰਾਨ ਗਸ਼ਤ ‘ਤੇ ਸਨ। ਡਰੋਨ ਦੀ ਆਵਾਜ਼ ਸੁਣ ਕੇ ਦੋਵੇਂ ਚੌਕਸ ਹੋ ਗਈਆਂ । ਦੋਵਾਂ ਨੇ ਡਰੋਨ ‘ਤੇ ਕਰੀਬ 25 ਰਾਊਂਡ ਫਾਇਰ ਕੀਤੇ। ਕੁਝ ਸਮੇਂ ਬਾਅਦ ਡਰੋਨ ਦੀ ਆਵਾਜ਼ ਆਉਣੀ ਬੰਦ ਹੋ ਗਈ। ਜਦੋਂ ਇਲਾਕੇ ਵਿੱਚ ਤਲਾਸ਼ੀ ਲਈ ਗਈ ਤਾਂ ਖੇਤਾਂ ਵਿੱਚੋਂ ਇੱਕ ਹੈਕਸਾਕਾਪਟਰ ਚੀਨ ਦਾ ਬਣਿਆ ਡਰੋਨ ਮਿਲਿਆ, ਜਿਸ ਨਾਲ ਹੈਰੋਇਨ ਦੀ ਖੇਪ ਬੰਨ੍ਹੀ ਹੋਈ ਸੀ।

ਬੀਐਸਐਫ (BSF) ਜਵਾਨਾਂ ਨੇ ਹੈਰੋਇਨ ਦਾ ਪੈਕਟ ਜ਼ਬਤ ਕੀਤੇ ਹਨ | ਸੁਰੱਖਿਆ ਕਾਰਨਾਂ ਕਰਕੇ, ਪੈਕੇਟ ਨੂੰ ਅਜੇ ਤੱਕ ਨਹੀਂ ਖੋਲ੍ਹਿਆ ਗਿਆ ਹੈ। ਪੈਕੇਟ ਨੂੰ ਖੋਲ੍ਹਣ ਅਤੇ ਚੈੱਕ ਕਰਨ ਤੋਂ ਬਾਅਦ ਇਸ ਵਿੱਚ ਕਿੰਨੀ ਹੈਰੋਇਨ ਮਿਲੀ ਹੈ |ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਮਹਿਲਾ ਜਵਾਨਾਂ ਪ੍ਰੀਤੀ ਅਤੇ ਭਾਗਿਆਸ਼੍ਰੀ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਪਹਿਲਾ ਮਾਮਲਾ ਹੈ, ਜਦੋਂ ਮਹਿਲਾ ਜਵਾਨਾਂ ਨੇ ਡਰੋਨ ਨੂੰ ਹੇਠਾਂ ਡੇਗਣ ‘ਚ ਸਫਲਤਾ ਹਾਸਲ ਕੀਤੀ ਹੈ।

Exit mobile version