Site icon TheUnmute.com

BSF ਵਲੋਂ ਚੌਕੀ ਨੋਸ਼ਹਿਰਾ ਹਵੇਲੀਆਂ ਦੇ ਇਲਾਕੇ ‘ਚੋਂ 5 ਪੈਕਟ ਹੈਰੋਇਨ ਜ਼ਬਤ

BSF

ਚੰਡੀਗੜ੍ਹ 11 ਅਪ੍ਰੈਲ 2022: ਭਾਰਤ ਪਾਕਿਸਤਾਨ ਦੀ ਸਰਹੱਦ ‘ਤੇ ਸਥਿਤ ਬੀ.ਐਸ.ਐਫ. (BSF) ਦੀ ਚੌਕੀ ਨੋਸ਼ਹਿਰਾ ਹਵੇਲੀਆਂ ਦੇ ਇਲਾਕੇ ‘ਚੋਂ ਬੀ.ਐਸ.ਐਫ. ਨੇ 5 ਪੈਕਟ ਹੈਰੋਇਨ ਜ਼ਬਤ ਕੀਤੀ ਹੈ | ਇਸਦੇ ਨਾਲ ਹੀ ਬੀ.ਐਸ.ਐਫ. ਅਧਿਕਾਰੀ ਨੇ ਪੈਕਟਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਦੱਸਿਆ ਜਾ ਰਿਹਾ ਹੈ ਕਿ ਕਣਕ ਦੇ ਖੇਤਾਂ ‘ਚੋਂ ਜਾਂਚ ਦੌਰਾਨ 5 ਪੈਕਟ ਹੈਰੋਇਨ ਦੇ ਬਰਾਮਦ ਕੀਤੇ ਗਏ ਹਨ | ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ ਕਰੋੜਾਂ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ (BSF) ਦੀ 136 ਬਟਾਲੀਅਨ ਨੇ ਜਦੋਂ ਕੰਡਿਆਲੀ ਤਾਰ ਨੇੜੇ ਸ਼ੱਕੀ ਹਰਕਤਾਂ ਦੇ ਮੱਦੇਨਜ਼ਰ ਇਲਾਕੇ ‘ਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਤਾਂ ਉਨ੍ਹਾਂ ਨੂੰ ਇੱਕ ਦਰੱਖਤ ਦੇ ਨਾਲ 5 ਪੈਕਟ ਦੇਖੇ, ਜੋ ਕਿ ਬੀ.ਐਸ.ਐਫ. ਬੀ.ਐਸ.ਐਫ. ਅਧਿਕਾਰੀਆਂ ਨੇ ਦੱਸਿਆ ਕਿ ਇਹ ਹੈਰੋਇਨ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹੈਰੋਇਨ ਅੱਗੇ ਕਿੱਥੇ ਸਪਲਾਈ ਕੀਤੀ ਜਾਣੀ ਸੀ।

Exit mobile version