BSF

ਭਾਰਤੀ ਸਰਹੱਦ ‘ਚ ਗਲਤੀ ਨਾਲ ਦਾਖਲ ਹੋਈ ਛੋਟੀ ਬੱਚੀ BSF ਨੇ ਪਾਕਿਸਤਾਨੀ ਰੇਂਜਰਾਂ ਨੂੰ ਸੌਂਪੀ

ਚੰਡੀਗੜ੍ਹ 24 ਮਾਰਚ 2022: ਬੀਤੇ ਦਿਨ ਬੁੱਧਵਾਰ ਨੂੰ ਭਾਰਤੀ ਸਰਹੱਦ ‘ਚ ਪਾਕਿਸਤਾਨ ਦੀ ਇੱਕ 4 ਸਾਲ ਦੀ ਬੱਚੀ ਗਲਤੀ ਨਾਲ ਦਾਖਲ ਹੋ ਗਈ ਸੀ। ਭਾਰਤੀ ਫੌਜ BSF ਨੇ ਇੱਕ ਵਾਰ ਫਿਰ ਮਨੁੱਖਤਾ ਦਾ ਸੁਨੇਹਾ ਦਿੰਦਿਆਂ ਬੱਚੀ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ। BSF ਵੱਲੋਂ ਚੁੱਕੇ ਗਏ ਇਸ ਕਦਮ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ।

ਜਿਕਰਯੋਗ ਹੈ ਕਿ ਘਟਨਾ ਪੰਜਾਬ ਦੇ ਅਬੋਹਰ ਸੈਕਟਰ ਦੀ ਹੈ। ਇੱਕ 3-4 ਸਾਲ ਦੀ ਬੱਚੀ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ‘ਚ ਦਾਖਲ ਹੋ ਗਈ।ਇਸ ਦੌਰਾਨ ਸੀਮਾ ਸੁਰੱਖਿਆ ‘ਚ ਤਾਇਨਾਤ ਬੀਐੱਸਐੱਫ ਜਵਾਨਾਂ ਦੀ ਨਜ਼ਰ ਬੱਚੀ ‘ਤੇ ਪਈ। ਭਾਰਤੀ ਜਵਾਨਾਂ ਨੇ ਲੜਕੀ ਨੂੰ ਹਿਰਾਸਤ ‘ਚ ਲੈ ਲਿਆ ਅਤੇ ਸੀਨੀਅਰ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ ।ਜਾਂਚ ਤੋਂ ਬਾਅਦ ਬੀਐਸਐਫ ਨੇ ਫੈਸਲਾ ਕੀਤਾ ਕਿ ਲੜਕੀ ਗਲਤੀ ਨਾਲ ਭਾਰਤੀ ਸਰਹੱਦ ‘ਚ ਆ ਗਈ ਸੀ ਅਤੇ ਉਸਦੀ ਉਮਰ ਵੀ ਬਹੁਤ ਛੋਟੀ ਹੈ। ਅਜਿਹੇ ‘ਚ ਉਸ ਨੂੰ ਤੁਰੰਤ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਬੱਚੀ ਦੀ ਉਮਰ ਘੱਟ ਹੋਣ ਕਾਰਨ ਬੀਐਸਐਫ ਉਸਦੀ ਪਛਾਣ ਨਹੀਂ ਦੱਸ ਰਹੀ ਹੈ।

Scroll to Top