July 5, 2024 12:55 am
Surankot

ਸੁਰਨਕੋਟ ਦੇ ਜੰਗਲ ‘ਚ BSF ਵਲੋਂ ਅੱਤਵਾਦੀ ਟਿਕਾਣੇ ਤਬਾਹ, ਭਾਰੀ ਮਾਤਰਾ ‘ਚ ਅਸਲਾ-ਬਾਰੂਦ ਬਰਾਮਦ

ਚੰਡੀਗੜ੍ਹ 17 ਅਕਤੂਬਰ 2022: ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਸੁਰਨਕੋਟ (Surankot) ਤਹਿਸੀਲ ਦੇ ਦੂਰ-ਦੁਰਾਡੇ ਖੇਤਰ ‘ਚ ਅੱਤਵਾਦੀ ਟਿਕਾਣੇ ਨੂੰ ਤਬਾਹ ਕਰ ਦਿੱਤਾ ਅਤੇ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਐਸ.ਓ.ਜੀ., 16 ਆਰ.ਆਰ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਇੱਕ ਚਾਈਨਾ ਮੇਡ ਪਿਸਤੌਲ, ਇੱਕ ਪਿਸਤੌਲ ਮੈਗਜ਼ੀਨ ਖਾਲੀ, 4 ਯੂ.ਬੀ.ਜੀ.ਐਲ ਗ੍ਰੇਨੇਡ, 1 ਹੈਂਡ ਗ੍ਰੇਨੇਡ ਨੰਬਰ 36, 3 ਚਾਈਨਾ ਮੇਡ ਹੈਂਡ ਗਰਨੇਡ, 52 ਏ.ਕੇ. ਰਾਈਫਲ ਦੇ 52 ਰੌਂਦ, 16 ਆਈ.ਈ.ਡੀ ਬੈਟਰੀਆਂ, 1 ਵੱਡਾ ਬੈਟਰੀ ਅਤੇ 1 ਲੜਾਈ ਬੈਗ ਸ਼ਾਮਲ ਹੈ।

ਸੁਰੱਖਿਆ ਬਲਾਂ ਦੇ ਸਰਚ ਆਪਰੇਸ਼ਨ ਦੌਰਾਨ ਸਿਮਲੂਵਾਲੀ ਦੇ ਜੰਗਲ ‘ਚ ਅੱਤਵਾਦੀਆਂ ਦੀ ਇਕ ਪੁਰਾਣੀ ਛੁਪਣਗਾਹ ਮਿਲੀ, ਜਿਸ ਤੋਂ ਬਾਅਦ ਉਪਰੋਕਤ ਹਥਿਆਰ ਬਰਾਮਦ ਕੀਤੇ ਗਏ। ਸੂਤਰਾਂ ਮੁਤਾਬਕ ਇਹ ਅੱਤਵਾਦੀ ਟਿਕਾਣਾ ਕਈ ਸਾਲ ਪੁਰਾਣਾ ਹੋ ਸਕਦਾ ਹੈ। ਉਹ ਦੌਰ ਜਦੋਂ ਸੁਰਨਕੋਟ ((Surankot) ਵਿੱਚ ਅੱਤਵਾਦ ਆਪਣੇ ਸਿਖਰ ‘ਤੇ ਸੀ। ਉਸ ਸਮੇਂ ਅੱਤਵਾਦੀਆਂ ਨੇ ਇਨ੍ਹਾਂ ਹਥਿਆਰਾਂ ਨੂੰ ਇਸ ਛੁਪਣਗਾਹ ‘ਚ ਲੁਕਾ ਕੇ ਰੱਖਿਆ ਸੀ। ਹੋਣਗੇ |

Image