31 ਅਕਤੂਬਰ 2204: ਪਾਕਿਸਤਾਨ (PAKISTAN) ਹਰ ਦਿਨ ਕੋਈ ਨਾ ਕੋਈ ਹਰਕਤ ਕਰਦਾ ਹੀ ਰਹਿੰਦਾ ਹੈ, ਦੱਸ ਦੇਈਏ ਕਿ ਹੁਣ ਦੀਵਾਲੀ ( DIWALI) ਤੋਂ ਇਕ ਦਿਨ ਪਹਿਲਾਂ ਪੰਜਾਬ ‘ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਬੀਐਸਐਫ ਦੀਆਂ ਟੀਮਾਂ ਨੇ ਸਰਹੱਦ ਪਾਰ ਤੋਂ ਹੋਣ ਵਾਲੀਆਂ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖਦਿਆਂ ਪੰਜ ਡਰੋਨ, (drone) ਇੱਕ ਪਿਸਤੌਲ ਬਰਾਮਦ ਕੀਤਾ ਹੈ। ਦੱਸ ਦੇਈਏ ਕਿ ਪਾਕਿਸਤਾਨ ਡਰੋਂ ਰਹੀ ਸਰਹੱਦੀ ਖੇਤਰਾਂ ਦੇ ਵਿੱਚ ਕੁੱਝ ਨਾ ਕੁੱਝ ਭੇਜਦਾ ਹੀ ਰਹਿੰਦਾ ਹੈ| ਜਿਥੇ ਹੁਣ BSF ਦੇ ਜਵਾਨਾਂ (BSF jawans) ਵਲੋਂ ਇਕ ਹਫਤੇ ਦੇ ਅੰਦਰ-ਅੰਦਰ 5 ਡਰੋਨ ਹੁਣ ਤੱਕ ਬਰਾਮਦ ਕਰ ਲਏ ਹਨ| ਪੁਲਿਸ ਦੇ ਵਲੋਂ ਮਾਮਲਾ ਦੀ ਜਾਂਚ ਕੀਤੀ ਜਾ ਰਹੀ ਹੈ|