July 5, 2024 9:39 pm
Omicron issues in UK

Britain: ਬ੍ਰਿਟੇਨ ‘ਚ ਓਮੀਕਰੋਨ ਮਾਮਲਿਆਂ ਨੂੰ ਲੈ ਕੇ ਕੱਲ ਕੈਬਨਿਟ ਦੀ ਮੀਟਿੰਗ, ਲਗਾਈਆਂ ਜਾ ਸਕਦੀਆਂ ਹਨ ਸਖ਼ਤ ਪਾਬੰਦੀਆਂ

ਚੰਡੀਗੜ੍ਹ 20 ਦਸੰਬਰ 2021: ਦੁਨੀਆਂ ਭਰ ‘ਚ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ (Omicron) ਨਾਲ ਸੰਕ੍ਰਮਿਤ ਕੇਸ ਸਾਹਮਣੇ ਆ ਰਹੇ ਹਨ | ਕੋਰੋਨਾ ਨੇ ਬ੍ਰਿਟੇਨ (Britain) ‘ਚ ਵੀ ਤੀਜੀ ਲਹਿਰ ਦਾ ਡਰ ਪੈਦਾ ਕਰ ਦਿੱਤਾ ਹੈ | ਬ੍ਰਿਟੇਨ (Britain) ਵਿੱਚ ਇੱਕ ਦਿਨ ਵਿੱਚ ਕੋਰੋਨਾ ਵਾਇਰਸ (Corona Virus) ਦੇ ਨਵੇਂ ਵੇਰੀਐਂਟ ਓਮੀਕਰੋਨ (Omicron) ਤੋਂ ਸੰਕਰਮਣ ਦੇ 12,133 ਨਵੇਂ ਮਾਮਲੇ ਸਾਹਮਣੇ ਆਏ ਹਨ।

ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਸਖ਼ਤ ਪਾਬੰਦੀਆਂ ਲਗਾਈਆਂ ਜਾ ਸਕਦੀ ਹਨ | ਇਸਤੇ ਕੱਲ੍ਹ ਹੋਣ ਯੂਕੇ ਕੈਬਨਿਟ ਮੀਟਿੰਗ ‘ਚ ਇਸ ਬਾਰੇ ਫੈਸਲਾ ਲਿਆ ਜਾਵੇਗਾ। ਬ੍ਰਿਟੇਨ ਵਿੱਚ ਹੁਣ ਤੱਕ ਓਮੀਕਰੋਨ (Omicron) ਦੇ 37,101 ਮਾਮਲਿਆਂ ਦੀ ਪੁਸ਼ਟੀ ਹੋ​ ਚੁੱਕੀ ਹੈ, ਜਿਸ ਨਾਲ ਦੇਸ਼ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਐਤਵਾਰ ਤੱਕ 82,886 ਹੋ ਗਈ ਹੈ। ਇਸ ਦੇ ਨਾਲ ਹੀ, ਕੋਰੋਨਾ ਵਾਇਰਸ (Corona Virus) ਦੀ ਲਾਗ ਦੀ ਪੁਸ਼ਟੀ ਹੋਣ ਦੇ 28 ਦਿਨਾਂ ਦੇ ਅੰਦਰ ਕੋਵਿਡ-19 ਨਾਲ 45 ਹੋਰ ਲੋਕਾਂ ਦੀ ਮੌਤ ਹੋ ਗਈ।