July 7, 2024 5:41 pm
Prince Charles III

Britain: ਪ੍ਰਿੰਸ ਚਾਰਲਸ III ਬਣੇ ਬ੍ਰਿਟੇਨ ਦੇ ਨਵੇਂ ਰਾਜਾ, ਇਤਿਹਾਸਕ ਸਮਾਗਮ ‘ਚ ਹੋਈ ਤਾਜਪੋਸ਼ੀ

ਚੰਡੀਗੜ੍ਹ 10 ਸਤੰਬਰ 2022: ਬਰਤਾਨੀਆ (Britain) ਨੂੰ ਮਹਾਰਾਣੀ ਐਲਿਜ਼ਾਬੈਥ-II ਤੋਂ ਬਾਅਦ ਅਧਿਕਾਰਤ ਤੌਰ ‘ਤੇ ਪ੍ਰਿੰਸ ਚਾਰਲਸ III (Prince Charles III) ਦੇ ਰੂਪ ਵਿੱਚ ਆਪਣਾ ਨਵਾਂ ਬਾਦਸ਼ਾਹ ਮਿਲ ਗਿਆ ਹੈ। ਕਿੰਗ ਚਾਰਲਸ III ਨੂੰ ਸ਼ਨੀਵਾਰ ਨੂੰ ਸੇਂਟ ਜੇਮਜ਼ ਪੈਲੇਸ ਵਿਖੇ ਐਕਸੈਸ਼ਨ ਕੌਂਸਲ ਦੀ ਮੀਟਿੰਗ ਵਿੱਚ ਪ੍ਰੀਵੀ ਕੌਂਸਲ ਦੁਆਰਾ ਅਧਿਕਾਰਤ ਤੌਰ ‘ਤੇ ਬ੍ਰਿਟੇਨ ਦਾ ਨਵਾਂ ਰਾਜਾ ਘੋਸ਼ਿਤ ਕੀਤਾ ਗਿਆ।

ਇਸ ਮੌਕੇ ਪ੍ਰਿੰਸ ਚਾਰਲਸ III (Prince Charles III) ਦੀ ਤਾਜਪੋਸ਼ੀ ਲਈ ਇਕ ਇਤਿਹਾਸਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਨਵਾਂ ਬਾਦਸ਼ਾਹ ਬਣਾਉਣ ਸਬੰਧੀ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਇਸ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ‘ਚ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਮੌਜੂਦਾ ਪ੍ਰਧਾਨ ਮੰਤਰੀ ਲਿਜ਼ ਟਰੱਸ ਵੀ ਮੌਜੂਦ ਸਨ।

ਕੌਣ ਨੇ ਪ੍ਰਿੰਸ ਚਾਰਲਸ ?

ਪ੍ਰਿੰਸ ਚਾਰਲਸ ਦਾ ਪੂਰਾ ਨਾਮ ਚਾਰਲਸ ਫਿਲਿਪ ਆਰਥਰ ਜਾਰਜ ਹੈ, ਜੋ ਪ੍ਰਿੰਸ ਫਿਲਿਪ ਅਤੇ ਐਲਿਜ਼ਾਬੈਥ II ਦਾ ਸਭ ਤੋਂ ਵੱਡਾ ਪੁੱਤਰ ਹੈ। ਚਾਰਲਸ ਦਾ ਜਨਮ 14 ਨਵੰਬਰ 1948 ਨੂੰ ਬਕਿੰਘਮ ਪੈਲੇਸ ਵਿੱਚ ਹੋਇਆ ਸੀ। ਚਾਰਲਸ ਨੇ 29 ਜੁਲਾਈ 1981 ਨੂੰ ਲੇਡੀ ਡਾਇਨਾ ਸਪੈਂਸਰ ਨਾਲ ਵਿਆਹ ਕੀਤਾ ਸੀ।

ਦੋਵਾਂ ਦੇ ਦੋ ਪੁੱਤਰ ਵਿਲੀਅਮ ਅਤੇ ਹੈਰੀ ਹਨ। 1996 ਵਿੱਚ, ਚਾਰਲਸ ਅਤੇ ਡਾਇਨਾ ਦੋਵੇਂ ਵੱਖ ਹੋ ਗਏ। ਵੇਲਜ਼ ਦੀ ਰਾਜਕੁਮਾਰੀ ਡਾਇਨਾ ਦੀ 1997 ਵਿੱਚ ਪੈਰਿਸ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਚਾਰਲਸ ਨੇ ਬਾਅਦ ਵਿੱਚ 9 ਅਪ੍ਰੈਲ, 2005 ਨੂੰ ਕੈਮਿਲਾ ਪਾਰਕਰ ਨਾਲ ਵਿਆਹ ਕਰਵਾ ਲਿਆ।

ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਚਾਰਲਸ ਨੂੰ ਰਾਜਾ ਘੋਸ਼ਿਤ ਕੀਤਾ ਗਿਆ। ਚਾਰਲਸ ਹੁਣ 73 ਸਾਲ ਦੇ ਹਨ। ਚਾਰਲਸ ਦੇ ਬਾਦਸ਼ਾਹ ਬਣਨ ਤੋਂ ਬਾਅਦ, ਉਸਦਾ ਸਭ ਤੋਂ ਵੱਡਾ ਪੁੱਤਰ, ਡਿਊਕ ਆਫ਼ ਕੈਮਬ੍ਰਿਜ, ਪ੍ਰਿੰਸ ਵਿਲੀਅਮ, ਹੁਣ ਪ੍ਰਿੰਸ ਆਫ਼ ਵੇਲਜ਼ ਕਿਹਾ ਜਾਵੇਗਾ।