July 7, 2024 7:56 am
Covid-19

ਬ੍ਰਿਟੇਨ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਲਗਾਈਆਂ ਕੋਰੋਨਾ ਪਾਬੰਦੀਆਂ ਹਟਾਈਆਂ

ਚੰਡੀਗੜ੍ਹ 19 ਮਾਰਚ 2022: ਬ੍ਰਿਟੇਨ ਵੱਲੋਂ ਬੀਤੇ ਦਿਨ ਸ਼ੁੱਕਰਵਾਰ ਨੂੰ ਕੋਵਿਡ-19 (Covid-19) ਮਹਾਮਾਰੀ ਨਾਲ ਸੰਬੰਧਤ ਸਾਰੀਆਂ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ| ਇਸ ‘ਚ ਕੋਰੋਨਾ ਟੈਸਟਿੰਗ ਵੀ ਸ਼ਾਮਲ ਸੀ | ਇਸਦੇ ਨਾਲਿ ਟਰਾਂਸਪੋਰਟ ਵਿਭਾਗ ਵੱਲੋਂ ਪਹਿਲਾਂ ਐਲਾਨੀਆਂ ਗਈਆਂ ਤਬਦੀਲੀਆਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲਾਗੂ ਹੋ ਗਈਆਂ ਹਨ।

ਇਸ ਫੈਸਲੇ ‘ਤੇ ਬ੍ਰਿਟਿਸ਼ ਸਰਕਾਰ ਦਾ ਕਹਿਣਾ ਹੈ ਕਿ ਉਹ ਬ੍ਰਿਟਨੇ ‘ਚ ਕੋਵਿਡ -19 (Covid-19) ਦੇ ਕਿਸੇ ਵੀ ਨਵੇਂ ਰੂਪ ਦੇ ਦਾਖ਼ਲੇ ਨੂੰ ਰੋਕਣ ਲਈ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਰੱਖੇਗੀ।ਬ੍ਰਿਟੇਨ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ, ਐਲਬਰਟ ਕੋਰਟਸ ਨੇ ਕਿਹਾ ਕਿ ਟੀਕਾ ਲਗਾਉਣ ਅਤੇ ਜਾਂਚ ਕਰਨ ਦੇ ਇਲਾਵਾ ਪਿਛਲੇ 2 ਸਾਲ ‘ਚ ਕੀਤੇ ਗਏ ਸਰਕਾਰ ਤੇ ਦੇਸ਼ ਵਾਸੀਆਂ ਸੰਘਰਸ਼ਾਂ ਤੋਂ ਬਾਅਦ ਆਖ਼ਰਕਾਰ ਸਾਰੇ ਲੋਕ ਬਿਨਾਂ ਕਿਸੇ ਪਾਬੰਦੀ ਦੇ ਯਾਤਰਾ ਕਰ ਸਕਦੇ ਹਨ। ਅਧਿਕਾਰੀਆਂ ਮੁਤਾਬਕ ਭਵਿੱਖ ‘ਚ ਸੰਕ੍ਰਮਣ ਦੇ ਹਾਲਾਤ ਨੂੰ ਦੇਖਦੇ ਹੋਏ ਰੋਕਥਾਮ ਦੇ ਕਦਮ ਚੁੱਕੇ ਜਾ ਸਕਦੇ ਹਨ। ਹਾਲਾਂਕਿ, ਕੋਸ਼ਿਸ਼ ਕੀਤੀ ਜਾਵੇਗੀ ਕਿ ਹੋਰ ਪਾਬੰਦੀਆਂ ਨਾ ਲਗਾਈਆਂ ਜਾਣ