Site icon TheUnmute.com

ਬ੍ਰਿਜ ਭੂਸ਼ਣ ਦੇ ਗੁੰਡੇ ਸਰਗਰਮ, ਮੇਰੇ ਪਰਿਵਾਰ ਨੂੰ ਦੇ ਰਹੇ ਹਨ ਧਮਕੀਆਂ: ਸਾਕਸ਼ੀ ਮਲਿਕ

Sakshi Malik

ਚੰਡੀਗੜ੍ਹ, 3 ਜਨਵਰੀ 2024: ਓਲੰਪਿਕ ਕਾਂਸੀ ਤਮਗਾ ਜੇਤੂ ਭਲਵਾਨ ਬੀਬੀ ਸਾਕਸ਼ੀ ਮਲਿਕ (Sakshi Malik) ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਖ਼ਾਸ ਸੰਜੇ ਸਿੰਘ ਨੂੰ ਇਸ ਤੋਂ ਬਾਹਰ ਰੱਖਿਆ ਜਾਂਦਾ ਹੈ ਤਾਂ ਉਸ ਨੂੰ ਨਵੇਂ ਭਾਰਤੀ ਕੁਸ਼ਤੀ ਮਹਾਸੰਘ ‘ਤੇ ਕੋਈ ਇਤਰਾਜ਼ ਨਹੀਂ ਹੈ। ਸੰਜੇ ਸਿੰਘ ਦੇ ਕੁਸ਼ਤੀ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਸਾਕਸ਼ੀ ਨੇ 21 ਦਸੰਬਰ ਨੂੰ ਖੇਡ ਤੋਂ ਸੰਨਿਆਸ ਲੈ ਲਿਆ ਸੀ। ਸਾਕਸ਼ੀ ਮਲਿਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਮਾਂ ਨੂੰ WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਦੇ ਸਮਰਥਕਾਂ ਵੱਲੋਂ ਧਮਕੀ ਭਰੇ ਫੋਨ ਆ ਰਹੇ ਸਨ।

ਮੀਡੀਆ ਨਾਲ ਗੱਲਬਾਤ ਦੌਰਾਨ ਸਾਕਸ਼ੀ (Sakshi Malik) ਨੇ ਕਿਹਾ, ‘ਪਿਛਲੇ ਦੋ-ਤਿੰਨ ਦਿਨਾਂ ਤੋਂ ਬ੍ਰਿਜ ਭੂਸ਼ਣ ਦੇ ਗੁੰਡੇ ਸਰਗਰਮ ਹੋ ਗਏ ਹਨ। ਮੇਰੀ ਮਾਂ ਨੂੰ ਧਮਕੀ ਭਰੇ ਫੋਨ ਕੀਤੇ ਜਾ ਰਹੇ ਹਨ। ਲੋਕ ਫੋਨ ਕਰਕੇ ਕਹਿ ਰਹੇ ਹਨ ਕਿ ਮੇਰੇ ਘਰ ‘ਚ ਕਿਸੇ ‘ਤੇ ਕੇਸ ਦਰਜ ਛਪ ਸਕਦਾ ਹੈ ।

Exit mobile version