Site icon TheUnmute.com

Bridge Collapse: ਬਿਹਾਰ ‘ਚ ਕਰੋੜਾਂ ਰੁਪਏ ਦੀ ਲਾਗਤ ਵਾਲਾ ਪੁਲ ਉਦਘਾਟਨ ਤੋਂ ਪਹਿਲਾਂ ਹੀ ਪਾਣੀ ‘ਚ ਰੁੜ੍ਹਿਆ

Bridge Collapse

ਚੰਡੀਗੜ੍ਹ, 18 ਜੂਨ 2024: ਬਿਹਾਰ ਵਿੱਚ ਇੱਕ ਵਾਰ ਫਿਰ ਪੁਲ ਹਾਦਸਾ (Bridge Collapse) ਹੋਇਆ ਹੈ। ਉਦਘਾਟਨ ਤੋਂ ਪਹਿਲਾਂ ਹੀ ਪੁਲ ਦਾ ਇੱਕ ਹਿੱਸਾ ਟੁੱਟ ਕੇ ਨਦੀ ਵਿੱਚ ਰੁੜ੍ਹ ਗਿਆ । ਇਹ ਘਟਨਾ ਅਰਰਿਆ ਜ਼ਿਲ੍ਹੇ ਦੇ ਸਿੱਕਟੀ ਬਲਾਕ ਦੀ ਹੈ। ਇੱਥੇ ਬਕਰਾ ਨਦੀ ਦੇ ਪਡਾਰਿਆ ਘਾਟ ‘ਤੇ ਕਰੋੜਾਂ ਦੀ ਲਾਗਤ ਨਾਲ ਬਣਿਆ ਪੁਲ ਅਚਾਨਕ ਨਦੀ ‘ਚ ਵਹਿ ਗਿਆ। ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ 12 ਕਰੋੜ ਦੀ ਲਾਗਤ ਨਾਲ ਇਸ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਸੀ |

ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਪੁਲ ਦੇ ਨਿਰਮਾਣ ਵਿੱਚ ਘਟੀਆ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ, ਜਿਸ ਕਾਰਨ ਪੁਲ ਉਦਘਾਟਨ ਤੋਂ ਪਹਿਲਾਂ ਹੀ ਢਹਿ (Bridge Collapse) ਗਿਆ। ਲੋਕਾਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਵਿਭਾਗ ਨੇ ਪੁਲ ਦੀ ਪਹੁੰਚ ਵਾਲੀ ਸੜਕ ਨੂੰ ਬਹਾਲ ਕਰਨ ਦੀ ਕਵਾਇਦ ਸ਼ੁਰੂ ਕੀਤੀ ਸੀ। ਪਰ ਇਸ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ।

Exit mobile version