Site icon TheUnmute.com

BRICS Summit: ਦੱਖਣੀ ਅਫਰੀਕਾ ‘ਚ 15ਵੇਂ ਬ੍ਰਿਕਸ ਸੰਮੇਲਨ ‘ਚ ਸ਼ਾਮਲ ਹੋਣਗੇ PM ਮੋਦੀ

BRICS summit

ਚੰਡੀਗੜ੍ਹ, 19 ਅਗਸਤ 2023: ਦੱਖਣੀ ਅਫਰੀਕਾ ਅਗਲੇ ਹਫਤੇ 15ਵੇਂ ਬ੍ਰਿਕਸ ਸੰਮੇਲਨ (BRICS summit) ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਤੋਂ 24 ਅਗਸਤ ਤੱਕ ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ‘ਚ ਸੰਮੇਲਨ ‘ਚ ਸ਼ਾਮਲ ਹੋਣਗੇ। ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਬ੍ਰਿਕਸ ਦੇ ਪੰਜ ਮੈਂਬਰ ਦੇਸ਼ ਹਨ, ਜੋ ਵਿਸ਼ਵ ਆਰਥਿਕਤਾ ਦਾ ਇੱਕ ਚੌਥਾਈ ਹਿੱਸਾ ਬਣਾਉਂਦੇ ਹਨ।

ਜੋਹਾਨਸਬਰਗ ‘ਚ 22-24 ਅਗਸਤ ਨੂੰ ਹੋਣ ਵਾਲੇ ਸੰਮੇਲਨ ‘ਚ ਸਾਰੇ ਆਗੂ 2019 ਤੋਂ ਬਾਅਦ ਪਹਿਲੀ ਵਾਰ ਇਕ ਸਾਂਝੇ ਮੰਚ ‘ਤੇ ਬੈਠਣਗੇ। 15ਵੇਂ ਬ੍ਰਿਕਸ ਸੰਮੇਲਨ (BRICS summit) ਦੀ ਮੇਜ਼ਬਾਨੀ ਦੱਖਣੀ ਅਫਰੀਕਾ ਕਰ ਰਿਹਾ ਹੈ। ਇਹ ਕਾਨਫਰੰਸ 22 ਤੋਂ 24 ਅਗਸਤ ਤੱਕ ਜੋਹਾਨਸਬਰਗ ਵਿੱਚ ਹੋਵੇਗੀ। ਇਸ ਸਾਲ ਦੀ ਥੀਮ ‘ਬ੍ਰਿਕਸ ਅਤੇ ਅਫਰੀਕਾ’ ਹੈ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਬ੍ਰਿਕਸ ਦੇਸ਼ਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਦੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਸੀ।

Exit mobile version