Site icon TheUnmute.com

ਪਲਾਟ ਦੇ ਇੰਤਕਾਲ ਬਦਲੇ 65 ਹਜ਼ਾਰ ਰੁਪਏ ਦੀ ਲਈ ਰਿਸ਼ਵਤ, ਪਟਵਾਰੀ ਸਣੇ 3 ਜਣੇ ਗ੍ਰਿਫਤਾਰ

Bribe

ਚੰਡੀਗੜ੍ਹ, 14 ਅਕਤੂਬਰ, 2024: ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ‘ਚ ਪਲਾਟ ਦੇ ਇੰਤਕਾਲ ਬਦਲੇ ‘ਚ 65000 ਰੁਪਏ ਰਿਸ਼ਵਤ (Bribe) ਲੈਣ ਦੋਸ ਹੇਠ ਇੱਕ ਪਟਵਾਰੀ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ | ਗ੍ਰਿਫਤਾਰ ਪਟਵਾਰੀ ਗੁਰਨਾਮ ਸਿੰਘ (ਹੁਣ ਸੇਵਾਮੁਕਤ) ਪਿੰਡ ਮੱਲ ਹਲਕਾ ਗਿੱਲ (ਲੁਧਿਆਣਾ) ਵਿਖੇ ਤਾਇਨਾਤ ਸੀ |

ਇਸਦੇ ਨਾਲ ਹੀ ਪਟਵਾਰੀ ਦੇ ਸਾਥੀਆਂ ਦੀ ਪਛਾਣ ਬੂਟਾ ਸਿੰਘ ਅਤੇ ਰਾਣਾ ਸਿੰਘ ਵਾਸੀ ਪਿੰਡ ਮੱਲੀਆ ਵਜੋਂ ਹੋਈ ਹੈ | ਇਨ੍ਹਾਂ ਮੁਲਜਮਾਂ ਨੂੰ ਭਲਕੇ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖਿਲਾਫ਼ ਇਹ ਮਾਮਲਾ ਲੁਧਿਆਣਾ ਦੇ ਪਿੰਡ ਦੂਲੇ ਦੇ ਵਸਨੀਕ ਸਰਬਜੀਤ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਕਿ ਬੂਟਾ ਸਿੰਘ ਅਤੇ ਰਾਣਾ ਸਿੰਘ ਨਾਂ ਦੇ ਦੋ ਵਿਅਕਤੀਆਂ ਨੇ ਉਸ ਨੂੰ ਪਟਵਾਰੀ ਗੁਰਨਾਮ ਸਿੰਘ ਨਾਲ ਮਿਲਾਇਆ ਸੀ, ਜਿਸ ਨੇ ਉਸ ਦੇ ਪਲਾਟ ਦੇ ਇੰਤਕਾਲ ਲਈ 1 ਲੱਖ ਰੁਪਏ ਦੀ ਮੰਗੇ ਸੀ | ਸ਼ਿਕਾਇਤਕਰਤਾ ਮੁਤਾਬਕ ਪਟਵਾਰੀ ਨੇ ਆਪਣੇ ਸਾਥੀਆਂ ਬੂਟਾ ਅਤੇ ਰਾਣਾ ਰਾਹੀਂ 15,000, 35,000 ਅਤੇ 15,000 ਰੁਪਏ ਦੀਆਂ ਤਿੰਨ ਕਿਸ਼ਤਾਂ ‘ਚ ਕੁੱਲ 65,000 ਰੁਪਏ ਰਿਸ਼ਵਤ (Bribe) ਵਜੋਂ ਲਏ। ਸ਼ਿਕਾਇਤਕਰਤਾ ਨੇ ਪਟਵਾਰੀ ਅਤੇ ਉਸਦੇ ਸਾਥੀਆਂ ਦੀਆਂ ਫੋਨ ਕਾਲਾਂ ਵੀ ਰਿਕਾਰਡ ਕੀਤੀਆਂ ਸਨ।

ਇਸ ਬਾਰੇ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸ਼ਿਕਾਇਤ ‘ਚ ਲਗਾਏ 65,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਸਹੀ ਪਾਏ ਗਏ। ਇਸ ਸਬੰਧੀ ਪਟਵਾਰੀ ਗੁਰਨਾਮ ਸਿੰਘ, ਉਸ ਦੇ ਸਾਥੀਆਂ ਬੂਟਾ ਸਿੰਘ ਅਤੇ ਰਾਣਾ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

 

Exit mobile version