Site icon TheUnmute.com

Bribe Case: 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਸਾਬਕਾ SHO ਤੇ ASI ਨੂੰ ਵਿਜੀਲੈਂਸ ਨੇ ਦਬੋਚਿਆ

Bribe Case

ਚੰਡੀਗੜ੍ਹ, 4 ਨਵੰਬਰ 2024: ਪੰਜਾਬ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ (Bribe Case) ਸਾਬਕਾ ਸਾਬਕਾ ਪੁਲਿਸ ਸਬ-ਇੰਸਪੈਕਟਰ ਅਤੇ ਉਸਦੇ ਸਹਾਇਕ ਸਬ-ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਹੈ |

ਗ੍ਰਿਫਤਾਰ ਮੁਲਜਮਾਂ ਦੀ ਪਛਾਣ ਸਾਬਕਾ ਐਸ.ਐਚ.ਓ. ਇੰਦਰਜੀਤ ਸਿੰਘ ਅਤੇ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਅਮਰਜੀਤ ਸਿੰਘ ਵਜੋਂ ਹੋਈ ਹੈ | ਇਹ ਪਟਿਆਲਾ ਜ਼ਿਲ੍ਹੇ ਦੇ ਭਦਾਸ ਥਾਣੇ ‘ਚ ਤਾਇਨਾਤ ਸਨ |

Read More: Health: ਹਵਾ ਪ੍ਰਦੂਸ਼ਣ ਕਾਰਨ ਖੰਘ ਤੇ ਗਲੇ ‘ਚ ਖਰਾਸ਼ ਤੋਂ ਛੁਟਕਾਰਾ ਪਾਉਣ ਲਈ ਅਜਮਾਓ ਇਹ ਘਰੇਲੂ ਨੁਸਖੇ

ਇਸ ਗ੍ਰਿਫਤਾਰੀ ਬਾਰੇ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਵਾਂ ਪੁਲਿਸ ਮੁਲਾਜ਼ਮਾਂ ਖਿਲਾਫ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਪਹਿਲਾਂ ਹੀ ਦਰਜ ਐਫ.ਆਈ.ਆਰ. ਨੰ. 36, ਮਿਤੀ 04 ਅਗਸਤ 2024 ਤਹਿਤ ਗ੍ਰਿਫਤਾਰ ਕੀਤਾ ਗਿਆ ਹੈ |

ਵਿਜੀਲੈਂਸ ਮੁਤਾਬਕ (Bribe Case) ਇਹ ਮਾਮਲਾ ਇੱਕ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਸੀ, ਜਿਸ ‘ਚ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਉਕਤ ਥਾਣੇ ‘ਚ ਉਸਦੇ ਖਿਲਾਫ ਦਰਜ ਐਫ.ਆਈ.ਆਰ. ਨੰ. 56/2024 ਨੂੰ ਰੱਦ ਕਰਨ ਦੇ ਬਦਲੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ 50 ਹਜ਼ਾਰ ਰੁਪਏ ਰਿਸ਼ਵਤ ਵਜੋਂ ਲਏ ਸਨ ਅਤੇ 35 ਹਜ਼ਾਰ ਰੁਪਏ ਹੋਰ ਮੰਗ ਰਹੇ ਸਨ। ਇਸਦੇ ਨਾਲ ਹੀ ਵਿਜੀਲੈਂਸ ਨੇ ਦੱਸਿਆ ਕਿ ਉਕਤ ਮੁਲਜ਼ਮ ਇੰਦਰਜੀਤ ਸਿੰਘ ਅਤੇ ਅਮਰਜੀਤ ਸਿੰਘ ਨੂੰ ਅਦਾਲਤ ‘ਚ ਪੇਸ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Exit mobile version