July 7, 2024 5:27 pm
ਕੈਨੇਡੀਅਨ ਪੁਲਿਸ

ਤਾਜ਼ਾ ਖ਼ਬਰ : ਜਾਣੋ, ਕੇ.ਐੱਸ ਮੱਖਣ ਨੂੰ ਕੈਨੇਡੀਅਨ ਪੁਲਿਸ ਨੇ ਕਿਉਂ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ 31 ਜਨਵਰੀ 2022: ਪੰਜਾਬੀ ਗਾਇਕ ਕੇ.ਐੱਸ ਮੱਖਣ ਨੂੰ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਪੁਲਸ ਨੇ ਸਰੀ ਸ਼ਹਿਰ ‘ਚ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਦੇ ਮੁਤਾਬਕ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੇ.ਐੱਸ ਮੱਖਣ ਨੂੰ ਜ਼ਮਾਨਤ ਮਿਲ ਗਈ ਹੈ ਤੇ ਉਨ੍ਹਾਂ ਉੱਤੇ ਲੱਗੇ ਅਸਲਾ ਰੱਖਣ ਦੇ ਦੋਸ਼ ਝੂਠੇ ਹਨ। ਕੇ.ਐੱਸ. ਮੱਖਣ ਦੀ ਗ੍ਰਿਫ਼ਤਾਰੀ ਦੀ ਖ਼ਬਰ ਦੀ ਕਿਸੇ ਪੁਖ਼ਤਾ ਸਰੋਤ ਤੋਂ ਪੁਸ਼ਟੀ ਨਹੀਂ ਹੋਈ ਸੀ। ਕੇ.ਐੱਸ ਮੱਖਣ ਦੀ ਗ੍ਰਿਫ਼ਤਾਰੀ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

ਤੁਹਾਨੂੰ ਦਸ ਦਈਏ ਕਿ ਕੇਐੱਸ ਮੱਖਣ ਦਾ ਜਨਮ 3 ਅਗਸਤ 1975 ‘ਚ ਜਿਮੀਂਦਾਰ ਪਰਿਵਾਰ ‘ਚ ਹੋਇਆ। ਉਨ੍ਹਾਂ ਦਾ ਪੂਰਾ ਨਾਮ ਕੁਲਦੀਪ ਸਿੰਘ ਤੱਖਰ ਹੈ। ਮੱਖਣ ਬ੍ਰਿਟਿਸ਼ ਕੋਲੰਬੀਆ ਦੇ ਸਰੀ ‘ਚ ਰਹਿੰਦਾ ਹੈ। ਕੇਐੱਸ ਮੱਖਣ ਨਕੋਦਰ ਸ਼ਹਿਰ ਨੇੜੇ ਸਥਿਤ ਸ਼ੰਕਰ ਪਿੰਡ ‘ਚ ਪੈਦਾ ਹੋਇਆ ਸੀ। ਉਹ ਸ਼ਾਦੀਸ਼ੁਦਾ ਹੈ ਅਤੇ ਉਸਦੇ ਦੋ ਪੁੱਤਰਾਂ ਦਾ ਨਾਂ ਏਕਮ ਸਿੰਘ ਤੱਖਰ ਤੇ ਸੱਜਣ ਸਿੰਘ ਤੱਖਰ ਹੈ। ਉਸ ਨੇ ਅਪ੍ਰੈਲ 2013 ‘ਚ ਸਿੱਖ ਧਰਮ ਅਪਣਾਇਆ ਸੀ ਤੇ ਆਪਣਾ ਜੀਵਨ ਸਿੱਖ ਧਰਮ ਪ੍ਰਤੀ ਸਮਰਪਿਤ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਧਾਰਮਿਕ ਗੀਤ ਗਾਉਣ ਦਾ ਫੈਸਲਾ ਕੀਤਾ| ਮੱਖਣ ਨੂੰ ਕਬੱਡੀ ਦਾ ਵੀ ਸੌਕ ਸੀ ਤੇ ਪ੍ਰਸਿੱਧ ਖਿਡਾਰੀ ਹਰਜੀਤ ਬਰਾੜ ਬਾਜਾਖਾਨਾ ਨਾਲ ਉਸ ਦੀ ਪੱਕੀ ਯਾਰੀ ਸੀ।