Site icon TheUnmute.com

Breaking: ਪੰਜਾਬ ‘ਚ ਐਕਸਪ੍ਰੈੱਸ ਰੇਲਗੱਡੀ ‘ਚ ਬੰ.ਬ ਦੀ ਸੂਚਨਾ ਦੇਣ ਵਾਲਾ ਪੁਲਿਸ ਵੱਲੋਂ ਕਾਬੂ

train

ਚੰਡੀਗੜ੍ਹ, 30 ਜੁਲਾਈ 2024: ਫ਼ਿਰੋਜ਼ਪੁਰ (Ferozepur) ‘ਚ ਅੱਜ ਸਵੇਰੇ ਰੇਲਗੱਡੀ (Train) ‘ਚ ਬੰਬ ਹੋਣ ਦੀ ਧਮਕੀ ਤੋਂ ਬਾਅਦ ਜੰਮੂ ਤਵੀ ਤੋਂ ਅਹਿਮਦਾਬਾਦ ਜਾ ਰਹੀ ਐਕਸਪ੍ਰੈੱਸ ਰੇਲਗੱਡੀ ਨੂੰ ਰੋਕਿਆ ਗਿਆ ਸੀ । ਕਾਸੁਬੇਗੂ ਰੇਲਵੇ ਸਟੇਸ਼ਨ ‘ਤੇ ਪੁਲਿਸ ਅਤਵ ਹੋਰ ਟੀਮਾਂ ਵੱਲੋਂ ਰੇਲਗੱਡੀ ਦੀ ਤਲਾਸ਼ੀ ਲਈ ਗਈ, ਪਰ ਰੇਲਗੱਡੀ ‘ਚੋਂ ਕੁਝ ਨਹੀਂ ਮਿਲਿਆ |

ਇਸ ਮਾਮਲੇ ‘ਚ ਹੁਣ ਐਸਐਸਪੀ ਸੌਮਿਆ ਮਿਸ਼ਰਾ ਦੱਸਿਆ ਕਿ ਧਮਕੀ ਭਰੀ ਕਾਲ ਕਰਨ ਵਾਲੇ ਦਾ ਨੰਬਰ ਟਰੇਸ ਕਰ ਲਿਆ ਹੈ | ਇਹ ਫੋਨ ਕਾਲ ਪੱਛਮੀ ਬੰਗਾਲ ਤੋਂ ਕੀਤੀ ਗਈ ਸੀ | ਪੰਜਾਬ ਪੁਲਿਸ ਨੇ ਪੱਛਮੀ ਬੰਗਾਲ ਦੀ ਸਥਾਨਕ ਪੁਲਿਸ ਨਾਲ ਰਾਬਤਾ ਕਾਇਮ ਕਰਕੇ ਪੱਛਮੀ ਬੰਗਾਲ ਤੋਂ ਕਾਲਰ ਨੂੰ ਹਿਰਾਸਤ ‘ਚ ਲਿਆ ਹੈ । ਫੜੇ ਗਏ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅੱਜ ਰੇਲਗੱਡੀ ਦੀ ਤਲਾਸ਼ੀ ਲਈ ਭਾਰਤੀ ਫੌਜ ਦੇ ਬੰ.ਬ ਨਿਰੋਧਕ ਦਸਤੇ ਨੂੰ ਵੀ ਬੁਲਾਇਆ ਗਿਆ। ਕਰੀਬ 6 ਘੰਟੇ ਤੱਕ ਤਲਾਸ਼ੀ ਚੱਲੀ, ਕੁਝ ਨਾ ਮਿਲਣ ‘ਤੇ ਰੇਲਗੱਡੀ (Train) ਅਹਿਮਦਾਬਾਦ ਲਈ ਰਵਾਨਾ ਹੋ ਗਈ।

Exit mobile version