ਚੰਡੀਗੜ੍ਹ 06 ਦਸੰਬਰ 2021: ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ ਬ੍ਰਾਜ਼ੀਲ (Brazil) ਦੇ ਇੱਕ ਹੋਟਲ ‘ਚ ਇਕ ਵਿਅਕਤੀ ਦੇ ਗਲੇ ‘ਚ ਖਾਣਾ ਫਸ ਗਿਆ, ਤੇ ਉਹ ਹੋਟਲ ‘ਚ ਹੀ ਬੇਹੋਸ਼ ਹੋ ਗਿਆ ਅਤੇ ਇਸ ਤੋਂ ਤੁਰੰਤ ਬਾਅਦ ਵੇਟਰ (waiter)ਨੇ ਇਸ ਵਿਅਕਤੀ ਨੂੰ ਆਪਣੇ ਇਕ ਜੁਗਾੜ ਤੋਂ ਬਚਾਇਆ| ਵਿਅਕਤੀ ਨੂੰ ਦੇਖਦੇ ਹੀ ਇਕ ਵੇਟਰ ਉਥੇ ਪਹੁੰਚ ਗਿਆ ਅਤੇ ਉਸ ਨੇ ਦੇਖਿਆ ਕਿ ਗਲੇ ‘ਚ ਖਾਣਾ ਫਸ ਜਾਣ ਕਾਰਨ ਹਾਦਸਾ ਵਾਪਰਿਆ ਹੈ। ਵੇਟਰ (waiter) ਨੇ ਤੁਰੰਤ ਬੇਹੋਸ਼ ਵਿਅਕਤੀ ਨੂੰ ਪਿੱਛੇ ਤੋਂ ਫੜ ਲਿਆ, ਜ਼ੋਰਦਾਰ ਝਟਕਾ ਦਿੱਤਾ ਅਤੇ ਉਸਦੀ ਪਿੱਠ ‘ਤੇ ਥੱਪੜ ਮਾਰਨ ਲੱਗਾ।
ਉਸ ਤੋਂ ਬਾਅਦ ਉੱਥੇ ਮੌਜੂਦ ਇੱਕ ਪੁਲਿਸ ਕਰਮਚਾਰੀ (police officer) ਨੇ ਵੀ ਉਸ ਆਦਮੀ ਦੀ ਪਿੱਠ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ। ਫਿਰ ਅਚਾਨਕ ਵਿਅਕਤੀ ਦੇ ਗਲੇ ਵਿੱਚ ਫਸਿਆ ਭੋਜਨ ਬਾਹਰ ਆ ਜਾਂਦਾ ਹੈ ਅਤੇ ਉਹ ਵਿਅਕਤੀ ਦੁਬਾਰਾ ਸਾਹ ਲੈਣ ਲੱਗਦਾ ਹੈ। ਇਸ ਤਰ੍ਹਾਂ ਵੇਟਰ ਨੇ ਆਪਣੇ ਜੁਗਾੜ ਨਾਲ ਵਿਅਕਤੀ ਦੀ ਜਾਨ ਬਚਾਈ।
A waiter and a highway police officer saved the life of a 38-year old man who passed out after choking on his food at a restaurant in São Paulo, Brazil last Friday.
— GoodNewsCorrespondent (@GoodNewsCorres1) December 2, 2021