23 ਦਸੰਬਰ 2024: ਕ੍ਰਿਸਮਿਸ (Christmas) ਤੋਂ ਪਹਿਲਾਂ ਇੱਕ ਵੱਡੇ ਹਾਦਸੇ (accident) ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ। ਦਰਅਸਲ, ਬ੍ਰਾਜ਼ੀਲ (Brazil) ਤੋਂ ਇੱਕ ਦਰਦਨਾਕ ਜਹਾਜ਼ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਇੱਕ ਛੋਟਾ ਜਹਾਜ਼, ਜੋ ਟੇਕ-ਆਫ (take-off, crashed) ਦੌਰਾਨ ਇਮਾਰਤ ਨਾਲ ਟਕਰਾ ਗਿਆ, ਤੇ ਕਰੈਸ਼ ਹੋ ਗਿਆ। ਇਸ ਹਾਦਸੇ ‘ਚ ਜਹਾਜ਼ ‘ਚ ਸਵਾਰ ਸਾਰੇ 10 ਲੋਕਾਂ ਦੀ ਮੌਤ ਹੋ ਗਈ, ਜਦਕਿ ਜ਼ਮੀਨ ‘ਤੇ ਮੌਜੂਦ ਦਰਜਨਾਂ ਲੋਕ ਜ਼ਖਮੀ ਹੋ ਗਏ।
ਹਾਦਸਾ ਕਿਵੇਂ ਵਾਪਰਿਆ ?
ਇਹ ਘਟਨਾ ਐਤਵਾਰ ਨੂੰ ਬ੍ਰਾਜ਼ੀਲ ਦੇ ਪ੍ਰਸਿੱਧ ਸੈਲਾਨੀ ਸਥਾਨ ਗ੍ਰਾਮਾਡੋ(Gramado) ‘ਚ ਵਾਪਰੀ। ਸਿਵਲ ਪ੍ਰੋਟੈਕਸ਼ਨ(Civil Protection Agency) ਏਜੰਸੀ ਦੇ ਅਨੁਸਾਰ, ਜਹਾਜ਼ ਇੱਕ ਘਰ ਦੀ ਚਿਮਨੀ ਨਾਲ ਟਕਰਾ ਗਿਆ, ਫਿਰ ਇੱਕ ਮੋਬਾਈਲ ਫੋਨ (mobile phone shop) ਦੀ ਦੁਕਾਨ ਨਾਲ ਟਕਰਾਉਣ ਤੋਂ ਪਹਿਲਾਂ ਇੱਕ ਇਮਾਰਤ ਦੀ ਦੂਜੀ ਮੰਜ਼ਿਲ ਨਾਲ ਟਕਰਾ ਗਿਆ। ਇਸ ਹਾਦਸੇ ‘ਚ ਜ਼ਮੀਨ ‘ਤੇ ਮੌਜੂਦ ਇਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਜਹਾਜ਼ ਵਿਚ ਕੌਣ-ਕੌਣ ਸਵਾਰ ਸਨ?
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਜਹਾਜ਼ ਨੂੰ ਬ੍ਰਾਜ਼ੀਲ ਦੇ ਕਾਰੋਬਾਰੀ ਲੁਈਜ਼ ਕਲਾਉਡੀਓ ਗਲੇਅਜ਼ੀ ਦੁਆਰਾ ਪਾਇਲਟ ਕੀਤਾ ਜਾ ਰਿਹਾ ਸੀ। 61 ਸਾਲਾ ਗੈਲੇਜ਼ੀ ਆਪਣੀ ਪਤਨੀ, ਤਿੰਨ ਧੀਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਸਾਓ ਪੌਲੋ ਰਾਜ ਦੀ ਯਾਤਰਾ ਕਰ ਰਿਹਾ ਸੀ। ਜਹਾਜ਼ ਵਿਚ ਕੰਪਨੀ ਦਾ ਇਕ ਕਰਮਚਾਰੀ ਵੀ ਸਵਾਰ ਸੀ। ਹਾਦਸੇ ਵਿੱਚ ਸਾਰਿਆਂ ਦੀ ਮੌਤ ਹੋ ਗਈ। ਗੈਲੇਜ਼ੀ ਦੀ ਕੰਪਨੀ, ਗੈਲੇਜ਼ੀ ਐਂਡ ਐਸੋਸੀਏਡੋਸ ਨੇ ਇੱਕ ਬਿਆਨ ਵਿੱਚ ਉਸਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਜਾਂਚ ਜਾਰੀ ਹੈ
ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸਿਵਲ ਏਵੀਏਸ਼ਨ ਅਤੇ ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
read more: Brazil: ਬ੍ਰਾਜ਼ੀਲ ‘ਚ ਯਾਤਰੀ ਹਵਾਈ ਜਹਾਜ਼ ਹਾਦਸਾਗ੍ਰਸਤ, 61 ਜਣਿਆਂ ਦੀ ਗਈ ਜਾਨ