Kyle Jamieson fined for violating code of conduct

ਗੇਂਦਬਾਜ਼ ਕਾਇਲ ਜੈਮੀਸਨ ਨੂੰ ਕੋਡ ਆਫ ਕੰਡਕਟ ਦੀ ਕੀਤੀ ਉਲੰਘਣਾ ਕਰਨ ਤੇ ਲੱਗਿਆ ਜੁਰਮਾਨਾ

ਚੰਡੀਗੜ੍ਹ 11 ਜਨਵਰੀ 2022: ਨਿਊਜ਼ੀਲੈਂਡ (New Zealand) ਅਤੇ ਬੰਗਲਾਦੇਸ਼ ਵਿਚਕਾਰ ਟੈਸਟ ਸੀਰੀਜ਼ ‘ਚ ਨਿਊਜ਼ੀਲੈਂਡ ਨੇ ਆਪਣੀ ਸਥਿਤੀ ਮਜਬੂਤ ਬਣਾਈ ਹੋਈ ਹੈ| ਇਸ ਦੌਰਾਨ ਇੱਕ ਵੱਡੀ ਖਬਰ ਆ ਰਹੀ ਹੈ ਕਿ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਕਾਇਲ ਜੈਮੀਸਨ (Kyle Jamieson) ’ਤੇ ਕ੍ਰਾਈਸਟਚਰਚ ਵਿਚ ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਮੰਗਲਵਾਰ ਨੂੰ ਆਈ.ਸੀ.ਸੀ. ਕੋਡ ਆਫ ਕੰਡਕਟ ਦੇ ਲੈਵਲ ਇਕ ਦੇ ਉਲੰਘਣ ਲਈ ਮੈਚ ਫੀਸ ਦਾ 15 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ।

ਮੈਚ ਫੀਸ ਦੇ ਜੁਰਮਾਨੇ ਦੇ ਇਲਾਵਾ ਕਾਇਲ ਜੈਮੀਸਨ (Kyle Jamieson) ਨੂੰ ਇਕ ਡੀਮੈਰਿਟ ਅੰਕ ਵੀ ਦਿੱਤਾ ਗਿਆ ਹੈ। ਪਿਛਲੇ 2 ਸਾਲਾਂ ਵਿਚ ਉਨ੍ਹਾਂ ਨੂੰ ਇਹ ਤੀਜਾ ਡੀਮੈਰਿਟ ਅੰਕ ਮਿਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ’ਤੇ 23 ਮਾਰਚ 2021 ਨੂੰ ਕ੍ਰਾਈਸਟਚਰਚ ਵਿਚ ਬੰਗਲਾਦੇਸ਼ ਦੇ ਖ਼ਿਲਾਫ਼ ਵਨਡੇ ਮੈਚ ਦੌਰਾਨ ਅਤੇ 28 ਦਸੰਬਰ 2020 ਨੂੰ ਪਾਕਿਸਤਾਨ ਖ਼ਿਲਾਫ਼ ਤੋਰੰਗਾ ਵਿਚ ਇਕ ਟੈਸਟ ਮੈਚ ਦੌਰਾਨ ਆਈ.ਸੀ.ਸੀ. ਕੋਡ ਆਫ ਕੰਡਕਟ ਦੇ ਉਲੰਘਣ ਦਾ ਦੋਸ਼ ਲੱਗਾ ਸੀ।

Scroll to Top