July 4, 2024 11:11 pm
rajinder kaur bhattal

ਕੇਜਰੀਵਾਲ ਤੇ ਮੋਦੀ ਦੋਵੇਂ ਨੇ ਵੱਡੇ ‘ਤੇ ਛੋਟੇ ਭਰਾ, ਲੋਕਾਂ ਨੂੰ ਉਨ੍ਹਾਂ ਦੀਆ ਗੱਲਾਂ ‘ਤੇ ਯਕੀਨ ਨਹੀਂ : ਬੀਬੀ ਭੱਠਲ

ਚੰਡੀਗੜ੍ਹ 29 ਨਵੰਬਰ 2021 : ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਨਰਿੰਦਰ ਮੋਦੀ ਦੋਵੇਂ ਵੱਡੇ ਅਤੇ ਛੋਟੇ ਭਰਾਵਾਂ ਵਰਗੇ ਹਨ। ਪੰਜਾਬ ਦੇ ਲੋਕ ਉਸ ਦੀਆਂ ਗੱਲਾਂ ‘ਤੇ ਯਕੀਨ ਨਹੀਂ ਕਰਦੇ। ਜਿਵੇਂ ਨਰਿੰਦਰ ਮੋਦੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕੀਤੇ ਸਨ, ਹੁਣ ਕੇਜਰੀਵਾਲ ਵੀ ਉਹੀ ਕਰ ਰਹੇ ਹਨ, ਪਰ ਉਨ੍ਹਾਂ ਦੇ ਬੋਲਾਂ ਵਿੱਚ ਕੋਈ ਵਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਹਾਲਤ ਇਹ ਬਣ ਗਈ ਹੈ ਕਿ ਉਨ੍ਹਾਂ ਨੂੰ ਟਿਕਟਾਂ ਦੇਣ ਲਈ ਉਮੀਦਵਾਰ ਵੀ ਨਹੀਂ ਮਿਲ ਰਹੇ, ਜਿੱਤ ਤਾਂ ਦੂਰ ਦੀ ਗੱਲ ਹੈ।