July 5, 2024 1:39 pm
Bivalent Vaccine

Booster Dose: ਬ੍ਰਿਟੇਨ ਕੋਵਿਡ-19 ਖ਼ਿਲਾਫ ਬਿਵਾਲੇਂਟ ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣਿਆ

ਚੰਡੀਗੜ੍ਹ 15 ਅਗਸਤ 2022: ਬ੍ਰਿਟੇਨ (Britain) ਕੋਵਿਡ-19 ਦੇ ਖ਼ਿਲਾਫ ਇੱਕ ਅਪਡੇਟੜ ਮਾਡਰਨ ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇਹ ਵੈਕਸੀਨ ਓਮੀਕਰੋਨ ਵੇਰੀਐਂਟ ਦੇ ਨਾਲ-ਨਾਲ ਵਾਇਰਸ ਦੇ ਅਸਲੀ ਰੂਪ ‘ਤੇ ਵੀ ਕਾਰਗਰ ਸਾਬਤ ਹੋਈ ਹੈ। ਦਵਾਈਆਂ ਅਤੇ ਹੈਲਥਕੇਅਰ ਉਤਪਾਦ ਰੈਗੂਲੇਟਰੀ ਏਜੰਸੀ (MHRA) ਨੇ ਬਾਲਗਾਂ ਲਈ ਇੱਕ ਬੂਸਟਰ ਡੋਸ ਵਜੋਂ ਅਮਰੀਕੀ ਫਾਰਮਾਸਿਊਟੀਕਲ ਕੰਪਨੀ ਮੋਡੇਰਨਾ ਦੁਆਰਾ ਬਣਾਈ ਗਈ ਬਿਵਾਲੇਂਟ ਵੈਕਸੀਨ (Bivalent Vaccine) ਨੂੰ ਮਨਜ਼ੂਰੀ ਦਿੱਤੀ ਹੈ।

MHRA ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਬਾਲਗਾਂ ਲਈ ਇੱਕ ਬੂਸਟਰ ਡੋਜ਼ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਟੀਕਾ ਸੁਰੱਖਿਆ, ਗੁਣਵੱਤਾ ਅਤੇ ਪ੍ਰਭਾਵਸ਼ੀਲਤਾ ਲਈ ਯੂਕੇ ਦੇ ਰੈਗੂਲੇਟਰੀ ਮਾਪਦੰਡਾਂ ਨੂੰ ਪੂਰਾ ਕਰਦਾ ਪਾਇਆ ਗਿਆ। ਏਜੰਸੀ ਨੇ ਕਿਹਾ ਕਿ MHRA ਨੇ ਕਲੀਨਿਕਲ ਟ੍ਰਾਇਲ ਦੇ ਅੰਕੜਿਆਂ ਦੇ ਆਧਾਰ ‘ਤੇ ਆਪਣੀ ਮਨਜ਼ੂਰੀ ਦਿੱਤੀ ਹੈ। ਟੈਸਟਿੰਗ ਵਿੱਚ ਬੂਸਟਰ ਨੇ Omicron (BA.1) ਅਤੇ ਮੂਲ 2020 ਵਾਇਰਸ ਦੋਵਾਂ ਦੇ ਵਿਰੁੱਧ ਇੱਕ ਮਜ਼ਬੂਤ ​​ਇਮਿਊਨ ਪ੍ਰਤੀਕਿਰਿਆ ਦਿਖਾਈ।