ਬੰਬਈ ਹਾਈ ਕੋਰਟ

ਬੰਬਈ ਹਾਈ ਕੋਰਟ ਦੀ ਜੱਜ ਪੁਸ਼ਪਾ ਗਨੇਦੀਵਾਲਾ ਨੇ ਅਹੁਦੇ ਤੋਂ ਦਿੱਤਾ ਅਸਤੀਫਾ

ਚੰਡੀਗੜ੍ਹ 11 ਫਰਵਰੀ 2022: ਬੰਬਈ ਹਾਈ ਕੋਰਟ ਦੀ ਜੱਜ ਪੁਸ਼ਪਾ ਗਨੇਦੀਵਾਲਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪੁਸ਼ਪਾ ਗਨੇਦੀਵਾਲਾ ਇਸ ਸਮੇਂ ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਦੀ ਪ੍ਰਧਾਨਗੀ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਦੇ ਅਸਤੀਫੇ ਦਾ ਕਾਰਨ ਅਜੇ ਤੱਕ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ, ਪਰ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਸੇਵਾ ‘ਚ ਵਾਧਾ ਨਾ ਮਿਲਣ ਅਤੇ ਸੁਪਰੀਮ ਕੋਰਟ ਦੇ ਕੌਲਿਜੀਅਮ ‘ਚ ਜਗ੍ਹਾ ਨਾ ਮਿਲਣ ਤੋਂ ਨਾਰਾਜ਼ ਸੀ। ਜਾਣਕਾਰੀ ਮੁਤਾਬਕ ਉਨ੍ਹਾਂ ਦਾ ਕਾਰਜਕਾਲ 12 ਫਰਵਰੀ ਨੂੰ ਖਤਮ ਹੋ ਰਿਹਾ ਸੀ ਪਰ ਇਸ ਤੋਂ ਇਕ ਦਿਨ ਪਹਿਲਾਂ 11 ਫਰਵਰੀ ਨੂੰ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ । ਜਿਨਸੀ ਅਪਰਾਧਾਂ ‘ਚ ਬੱਚਿਆਂ ਲਈ ਬਣਾਏ ਗਏ POCSO ਐਕਟ ਨਾਲ ਜੁੜੇ ਇਕ ਮਾਮਲੇ ‘ਚ ਉਸ ਨੇ ਅਜਿਹਾ ਫੈਸਲਾ ਸੁਣਾਇਆ ਸੀ ਕਿ ਉਹ ਦੇਸ਼ ਭਰ ‘ਚ ਸੁਰਖੀਆਂ ਬਟੋਰ ਗਈ ਸੀ।

Scroll to Top