July 7, 2024 1:33 pm
ਆਰੀਅਨ ਖਾਨ ਨੂੰ ਜ਼ਮਾਨਤ ਦਿੱਤੀ

ਬੰਬਈ ਹਾਈ ਕੋਰਟ ਨੇ ਆਰੀਅਨ ਖਾਨ ਨੂੰ ਜ਼ਮਾਨਤ ਦਿੱਤੀ

ਚੰਡੀਗੜ੍ਹ, 28 ਅਕਤੂਬਰ 2021: ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਮੁੰਬਈ ਕਰੂਜ਼ ਡਰੱਗਜ਼ ਜ਼ਬਤੀ ਮਾਮਲੇ ‘ਚ ਆਰੀਅਨ ਖਾਨ ਨੂੰ ਜ਼ਮਾਨਤ ਦੇ ਦਿੱਤੀ ਹੈ। ਬੰਬੇ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਅਰਬਾਜ਼ ਮਰਚੈਂਟ ਅਤੇ ਮੁਨਮੁਮ ਧਮੇਚਾ ਨੂੰ ਵੀ ਜ਼ਮਾਨਤ ਦੇ ਦਿੱਤੀ ਹੈ। ਫਿਲਹਾਲ ਆਰੀਅਨ ਇਕ ਹੋਰ ਦੋਸ਼ੀ ਅਰਬਾਜ਼ ਮਰਚੈਂਟ ਦੇ ਨਾਲ ਆਰਥਰ ਰੋਡ ਜੇਲ ‘ਚ ਬੰਦ ਹੈ। ਜਦੋਂ ਕਿ ਮੁਨਮੁਨ ਧਮੇਚਾ ਬਾਈਕੁਲਾ ਮਹਿਲਾ ਜੇਲ੍ਹ ਵਿੱਚ ਹੈ।

ਆਰੀਅਨ ਖਾਨ ਨੂੰ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇੱਕ NCB ਟੀਮ ਨੇ ਕੋਰਡੇਲੀਆ ਕਰੂਜ਼ ਜਹਾਜ਼ ਵਿੱਚ ਇੱਕ ਕਥਿਤ ਡਰੱਗ ਪਾਰਟੀ ਦਾ ਪਰਦਾਫਾਸ਼ ਕੀਤਾ ਜੋ ਕਿ 2 ਅਕਤੂਬਰ ਨੂੰ ਮੱਧ ਸਮੁੰਦਰ ਵਿੱਚ ਗੋਆ ਜਾ ਰਿਹਾ ਸੀ। ਦੋ ਨਾਈਜੀਰੀਅਨ ਨਾਗਰਿਕਾਂ ਸਮੇਤ ਕੁੱਲ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।