ਚੰਡੀਗੜ੍ਹ 05 ਦਸੰਬਰ 2022: ਬੰਬ ਨਿਰੋਧਕ ਦਸਤੇ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ (Medinipur) ਜ਼ਿਲ੍ਹੇ ਵਿੱਚ ਹੋਏ ਧਮਾਕੇ ਦੀ ਜਾਂਚ ਲਈ ਘਟਨਾ ਸਥਾਨ ਦਾ ਦੌਰਾ ਕੀਤਾ। ਇਸ ਧਮਾਕੇ ਵਿੱਚ ਇੱਕ ਟੀਐਮਸੀ ਵਰਕਰ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ। ਇਹ ਧਮਾਕਾ ਨੇੜਲੇ ਕੰਠੀ ਖੇਤਰ ਵਿੱਚ ਸ਼ਨੀਵਾਰ ਨੂੰ ਸੀਨੀਅਰ ਟੀਐਮਸੀ ਆਗੂ ਅਭਿਸ਼ੇਕ ਬੈਨਰਜੀ ਦੀ ਰੈਲੀ ਤੋਂ ਕੁਝ ਘੰਟੇ ਪਹਿਲਾਂ ਹੋਇਆ ਸੀ ।
ਪੁਲਿਸ ਨੇ ਦੱਸਿਆ ਕਿ ਬੰਬ ਨਿਰੋਧਕ ਦਸਤੇ ਨੇ ਮੌਕੇ ਤੋਂ ਨਮੂਨੇ ਲਏ ਹਨ। ਭਾਜਪਾ ਵਰਕਰਾਂ ਦੇ ਇੱਕ ਸਮੂਹ ਨੇ ਮੌਕੇ ‘ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਅਤੇ ਸਵਾਲ ਕੀਤਾ ਕਿ ਬੰਬ ਨਿਰੋਧਕ ਦਸਤੇ ਨੂੰ ਘਟਨਾ ਸਥਾਨ ਦਾ ਦੌਰਾ ਕਰਨ ਵਿੱਚ ਇੰਨੀ ਦੇਰ ਕਿਉਂ ਲੱਗੀ। ਕਾਰਕੁਨਾਂ ਨੇ ਪੁੱਛਿਆ ਕਿ ਹੁਣ ਤੱਕ ਜਾਂਚ ਲਈ ਫੋਰੈਂਸਿਕ ਮਾਹਿਰਾਂ ਨੂੰ ਕਿਉਂ ਨਹੀਂ ਬੁਲਾਇਆ ਗਿਆ।
ਪੁਲਿਸ ਨੇ ਕਿਹਾ ਕਿ ਜਲਦੀ ਹੀ ਟੀਐਮਸੀ ਸਮਰਥਕ ਵੀ ਮੌਕੇ ‘ਤੇ ਇਕੱਠੇ ਹੋਏ ਅਤੇ ਭਾਜਪਾ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਫਿਰ ਹੰਗਾਮਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਝਗੜੇ ਵਿੱਚ ਕਈ ਜਣਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਅਨੁਸਾਰ ਉਨ੍ਹਾਂ ਨੇ ਟੀਐਮਸੀ ਸਮਰਥਕਾਂ ਦੀ ਭੀੜ ਤੋਂ ਬਚਾਉਣ ਲਈ ਚਾਰ-ਪੰਜ ਭਾਜਪਾ ਸਮਰਥਕਾਂ ਨੂੰ ਹਿਰਾਸਤ ਵਿੱਚ ਲਿਆ। ਟੀਐਮਸੀ ਸਮਰਥਕਾਂ ਦੀ ਗਿਣਤੀ ਜ਼ਿਆਦਾ ਸੀ।
ਰੈਪਿਡ ਐਕਸ਼ਨ ਫੋਰਸ (ਆਰ.ਏ.ਐੱਫ.) ਦੇ ਜਵਾਨਾਂ ਨੇ ਭੀੜ ਨੂੰ ਖਿੰਡਾਇਆ ਅਤੇ ਸਥਿਤੀ ‘ਤੇ ਕਾਬੂ ਪਾਇਆ। ਇੱਕ ਪੁਲਿਸ ਅਧਿਕਾਰੀ ਨੇ ਕਿਹਾ, “ਅਸੀਂ ਘਟਨਾ ਵਾਲੀ ਥਾਂ ਨੂੰ ਘੇਰਾ ਪਾ ਰਹੇ ਹਾਂ ਤਾਂ ਜੋ ਸਬੂਤ ਨਸ਼ਟ ਨਾ ਹੋਣ।