Site icon TheUnmute.com

ਮਣੀਪੁਰ ‘ਚ ਕ੍ਰਿਸਮਸ ਵਾਲੇ ਦਿਨ ਬੰਬ ਧਮਾਕਾ, ਇਕ ਵਿਅਕਤੀ ਜ਼ਖਮੀ

Manipur

ਚੰਡੀਗੜ੍ਹ, 25 ਦਸੰਬਰ 2023: ਕ੍ਰਿਸਮਸ ਵਾਲੇ ਦਿਨ ਸੋਮਵਾਰ ਨੂੰ ਮਣੀਪੁਰ (Manipur) ਦੇ ਕਾਂਗਪੋਕਪੀ ‘ਚ ਬੰਬ ਧਮਾਕੇ ਦੀ ਖ਼ਬਰ ਸਾਹਮਣੇ ਆ ਰਹੀ ਹੈ । ਧਮਾਕੇ ‘ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਦੀ ਪਛਾਣ ਰਮੇਸ਼ ਭੰਡਾਰੀ ਵਜੋਂ ਹੋਈ ਹੈ। ਜ਼ਖਮੀ ਜਵਾਨ ਨੂੰ ਤੁਰੰਤ ਕਾਂਗਪੋਕਪੀ ਸਥਿਤ ਅਸਾਮ ਰਾਈਫਲਜ਼ ਕੈਂਪ ‘ਚ ਲਿਜਾਇਆ ਗਿਆ। ਉਸ ਨੂੰ ਬਾਅਦ ਵਿਚ ਅਗਲੇ ਇਲਾਜ ਲਈ ਖੇਤਰੀ ਮੈਡੀਕਲ ਵਿਗਿਆਨ ਸੰਸਥਾਨ, ਇੰਫਾਲ ਵਿਚ ਭੇਜ ਦਿੱਤਾ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਸਵੇਰੇ ਕਰੀਬ 9 ਵਜੇ ਵਾਪਰੀ। ਮਣੀਪੁਰ (Manipur) ਦੇ ਕਾਂਗਪੋਕਪੀ ਜ਼ਿਲ੍ਹੇ ਦੇ ਪਿੰਡ ਈਗਲਜੰਗ ਵਿੱਚ ਬੰਬ ਧਮਾਕਾ ਹੋਣ ਕਾਰਨ ਰਮੇਸ਼ ਭੰਡਾਰੀ ਨਾਂ ਦਾ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ‘ਤੇ ਅਸਾਮ ਰਾਈਫਲਜ਼ ਅਤੇ ਰਾਜ ਬਲਾਂ ਦੀ ਸਾਂਝੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕੀਤੀ। ਅਜੇ ਤੱਕ ਕਿਸੇ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ, ਮਣੀਪੁਰ ਪੁਲਿਸ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

Exit mobile version