July 7, 2024 5:14 pm
Balochistan

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਟਰੇਨ ‘ਚ ਹੋਇਆ ਧਮਾਕਾ, ਕਈ ਯਾਤਰੀ ਹੋਏ ਜਖ਼ਮੀ

ਚੰਡੀਗੜ੍ਹ 18 ਜਨਵਰੀ 2022: ਪਾਕਿਸਤਾਨ ਦੇ ਬਲੋਚਿਸਤਾਨ (Balochistan) ਸੂਬੇ ‘ਚ ਮੰਗਲਵਾਰ ਦੁਪਹਿਰ ਨੂੰ ਇਕ ਯਾਤਰੀ ਟਰੇਨ ‘ਚ ਹੋਏ ਧਮਾਕੇ ਦੀ ਖ਼ਬਰ ਆ ਰਹੀ ਹੈ | ਦਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਕਈ ਯਾਤਰੀ ਜ਼ਖ਼ਮੀ ਹੋ ਗਏ ਹਨ । ਸੂਤਰਾਂ ਦੇ ਮੁਤਾਬਕ ਰੇਲਵੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਰੇਲਵੇ ਦੇ ਮੀਡੀਆ ਸੈਲ ਦੇ ਇਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਟਰੇਨ ਸੂਬਾਈ ਰਾਜਧਾਨੀ ਕਵੇਟਾ ਬਲੋਚਿਸਤਾਨ (Balochistan) ਤੋਂ ਰਵਾਨਾ ਹੋਈ।

ਉਹ ਮੁੱਢਲੀ ਰਿਪੋਰਟ ਤਿਆਰ ਕਰਨ ਲਈ ਧਮਾਕੇ ਦਾ ਵੇਰਵਾ ਇਕੱਠਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟਰੈਕ ਨੇੜੇ ਇਕ ਬੰਬ ਲਗਾਇਆ ਗਿਆ ਸੀ ਅਤੇ ਜਿਵੇਂ ਹੀ ਟਰੇਨ ਉਸ ਨੇੜਿਓਂ ਲੰਘੀ, ਧਮਾਕਾ ਹੋ ਗਿਆ। ਧਮਾਕੇ ਕਾਰਨ ਟਰੇਨ 4 ਡੱਬੇ ਅਤੇ ਇੰਜਣ ਪਟੜੀ ਤੋਂ ਹੇਠਾਂ ਉਤਰ ਗਏ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਸ ਘਟਨਾ ਵਿਚ ਕੋਈ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਕਵੇਟਾ ਦੇ ਇਕ ਹਸਪਤਾਲ ਲਿਜਾਇਆ ਗਿਆ ਹੈ।