Site icon TheUnmute.com

ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਜਿਮ ਅਫਰੋ ਟੀ-10 ‘ਚ ਹਰਾਰੇ ਹਰੀਕੇਨਸ ਫ੍ਰੈਂਚਾਇਜ਼ੀ ਖਰੀਦੀ

Sanjay Dutt

ਚੰਡੀਗੜ੍ਹ, 22 ਜੂਨ, 2023: ਬਾਲੀਵੁੱਡ ਅਦਾਕਾਰ ਸੰਜੇ ਦੱਤ (Sanjay Dutt) ਨੇ ਆਗਾਮੀ ਜ਼ਿੰਬਾਬਵੇ ਅਫਰੋ ਟੀ-10 ਲੀਗ (Zim Afro T10) ਵਿੱਚ ਹਰਾਰੇ ਹਰੀਕੇਨਜ਼ (Harare Hurricanes) ਟੀਮ ਨੂੰ ਖਰੀਦ ਲਿਆ ਹੈ। ਭਾਰਤੀ ਮਸ਼ਹੂਰ ਹਸਤੀ ਏਰੀਜ਼ ਗਰੁੱਪ ਆਫ ਕੰਪਨੀਜ਼ ਦੇ ਸੰਸਥਾਪਕ ਸੋਹਨ ਰਾਏ ਦੇ ਨਾਲ ਟੀਮ ਦੇ ਸੰਯੁਕਤ ਮਾਲਕ ਹੋਣਗੇ। ਲੀਗ ਵਿੱਚ ਹਿੱਸਾ ਲੈਣ ਵਾਲੀਆਂ ਛੇ ਟੀਮਾਂ ਵਿੱਚੋਂ ਇੱਕ ਨੂੰ ਪਾਕਿਸਤਾਨੀ ਫਰੈਂਚਾਇਜ਼ੀ ਨੇ ਵੀ ਖਰੀਦਿਆ ਹੈ।

ਲੀਗ ਲਈ ਜ਼ਿੰਬਾਬਵੇ ਕ੍ਰਿਕੇਟ ਨੇ ਟੀ-10 ਗਲੋਬਲ ਸਪੋਰਟਸ, ਅਬੂ ਧਾਬੀ ਟੀ-10 ਲੀਗ ਕਰਵਾਉਣ ਵਾਲੀ ਸੰਸਥਾ ਨਾਲ ਸਹਿਯੋਗ ਕੀਤਾ ਹੈ। ਜ਼ਿੰਬਾਬਵੇ ਅਫਰੋ ਟੀ-10 ਲੀਗ 9 ਦਿਨਾਂ ਦਾ ਟੂਰਨਾਮੈਂਟ ਹੋਵੇਗਾ। ਲੀਗ ਦੀ ਸ਼ੁਰੂਆਤ 20 ਜੁਲਾਈ ਨੂੰ ਹੋਵੇਗੀ ਅਤੇ ਫਾਈਨਲ 29 ਜੁਲਾਈ ਨੂੰ ਹਰਾਰੇ ਸਪੋਰਟਸ ਕਲੱਬ ‘ਚ ਖੇਡਿਆ ਜਾਵੇਗਾ। ਟੂਰਨਾਮੈਂਟ ਵਿੱਚ ਕੁੱਲ 5 ਟੀਮਾਂ ਭਾਗ ਲੈਣਗੀਆਂ।

ਸੰਜੇ ਦੱਤ (Sanjay Dutt) ਦੇ ਹਰਾਰੇ ਹਰੀਕੇਨਸ ਤੋਂ ਇਲਾਵਾ ਡਰਬਨ ਕਲੰਦਰਸ, ਕੇਪ ਟਾਊਨ ਸੈਂਪ ਆਰਮੀ, ਬੁਲਾਵਾਯੋ ਬ੍ਰੇਵਜ਼ ਅਤੇ ਜੋਬਰਗ ਲਾਇਨਜ਼ ਜਿਮ ਅਫਰੋ ਟੀ-10 ਲੀਗ (Zim Afro T10) ਵਿੱਚ ਹਿੱਸਾ ਲੈਣ ਵਾਲੀਆਂ ਹੋਰ ਚਾਰ ਟੀਮਾਂ ਹੋਣਗੀਆਂ। ਖਿਡਾਰੀਆਂ ਦੀ ਨਿਲਾਮੀ 2 ਜੁਲਾਈ ਨੂੰ ਹਰਾਰੇ ਵਿੱਚ ਹੋਵੇਗੀ। ਟੀਮ ਖਰੀਦਣ ਤੋਂ ਬਾਅਦ ਸੰਜੇ ਦੱਤ ਨੇ ਕਿਹਾ ਕਿ ਭਾਰਤ ‘ਚ ਕ੍ਰਿਕਟ ਇਕ ਧਰਮ ਦੀ ਤਰ੍ਹਾਂ ਹੈ। ਇਸ ਖੇਡ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਸਾਡਾ ਫਰਜ਼ ਹੈ।

ਛੇ ਟੀਮਾਂ ਵਿੱਚੋਂ ਇੱਕ ਨੂੰ ਪਾਕਿਸਤਾਨੀ ਫਰੈਂਚਾਇਜ਼ੀ ਨੇ ਵੀ ਖਰੀਦਿਆ ਸੀ। ਪਾਕਿਸਤਾਨ ਸੁਪਰ ਲੀਗ ਦੀ ਟੀਮ ਲਾਹੌਰ ਕਲੰਦਰਜ਼ ਨੇ ਵੀ ਡਰਬਨ ਕਲੰਦਰਜ਼ ਨਾਮ ਹੇਠ ਜ਼ਿੰਬਾਬਵੇ ਅਫਰੋ ਲੀਗ ਵਿੱਚ ਇੱਕ ਟੀਮ ਦੀ ਮਲਕੀਅਤ ਹਾਸਲ ਕੀਤੀ। ਲਾਹੌਰ ਕਲੰਦਰਜ਼ ਨੇ 2022 ਅਤੇ 2023 ਵਿੱਚ ਪੀ.ਐਸ.ਐਲ. ਜਿੱਤਿਆ ਸੀ |

Exit mobile version